19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਆਪ, ਅਕਾਲੀ ਦਲ ਅਤੇ ਕਾਂਗਰਸ ਤਿੰਨੋ ਪਾਰਟੀਆਂ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੇ ਢਕਵੰਜ ਛੱਡ ਦੇਣ- ਜਗਜੀਵਨ ਗਿੱਲ

Ad Position 21
No active advertisement
ਅਜੀਤ ਡੈਸਕ 05-11-2025

ਮਲੌਦ, 4 ਨਵੰਬਰ (ਸਹਾਰਨ ਮਾਜਰਾ)-ਵਿਧਾਨ ਸਭਾ ਹਲਕਾ ਪਾਇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਸਾਫ਼ ਸੁਥਰੀ ਛਵੀ ਵਾਲੇ ਬੇਬਾਕ ਨੇਤਾ ਜਗਜੀਵਨਪਾਲ ਸਿੰਘ ਗਿੱਲ ਨੇ ਮਲੌਦ ਵਿਖੇ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਪਾਰਟੀ ਤਿੰਨੇ ਹੀ ਨਾ ਤਾਂ ਹਿਤਾਂ ਦੀ ਰਾਖੀ ਕਰ ਸਕੇ ਅਤੇ ਨਾ ਹੀ ਸਹੀ ਤਰੀਕੇ ਨਾਲ ਤਰਜਮਾਨੀ ਕਰ ਸਕੇ | ਸਗੋਂ ਸੂਬੇ ਦੀ ਜਨਤਾ ਅਤੇ ਖ਼ਜ਼ਾਨੇ ਨੂੰ ਲੁੱਟਣ ਕੁੱਟਣ ਦੇ ਕੰਮ ਹੀ ਕੀਤੇ ਗਏ ਹਨ | ਜਿਸ ਕਾਰਨ ਸੂਬੇ ਨੂੰ ਅੱਜ ਦੇਸ਼ ਦੀ ਆਜ਼ਾਦੀ ਤੋਂ 76 ਵਰਿ੍ਹਆਂ ਦੌਰਾਨ ਹੀ ਕੰਗਾਲੀ ਦੇ ਕਗਾਰ 'ਤੇ ਲਿਆ ਖੜ੍ਹਾ ਦਿੱਤਾ ਹੈ | ਇਸੇ ਦਾ ਤਾਜ਼ਾ ਨਤੀਜਾ ਹੈ ਕਿ ਅੱਜ ਸਾਡੀ ਵਿਰਾਸਤ ਸਾਡੀ ਸਿੱਖਿਆ ਦਾ ਗਿਆਨ ਵੰਡਣ ਵਾਲੀ ਮਹਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਸਰਕਾਰ ਵਲੋਂ ਖੋਹਣ ਦੀ ਕੋਝੀ ਚਾਲ ਚੱਲੀ ਗਈ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪੰਜਾਬ ਦਿਵਸ ਤੇ ਇਹ ਘਿਣਾਉਣੀ ਕਾਰਵਾਈ ਕਰਕੇ ਸੂਬੇ ਪ੍ਰਤੀ ਆਪਣੀ ਵਫ਼ਾਦਾਰੀ ਦਾ ਪੱਕਾ ਸਬੂਤ ਦੇ ਕੇ ਆਪਣੀ ਘਟੀਆ ਮਾਨਸਿਕਤਾ ਸੋਚ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਦੇਸ਼ ਦੁਨੀਆਂ ਵਿੱਚ ਨਾਮੀ ਇਕ ਕਰੀਬ 59 ਸਾਲ ਪੁਰਾਣੀ ਪ੍ਰਬੰਧਕੀ ਬੋਰਡ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਆਪਣਾ ਕਬਜ਼ਾ ਕਰਨਾ ਕੇਂਦਰ ਵਲੋਂ ਸ਼ਰ੍ਹੇਆਮ ਪੰਜਾਬ ਦੀ ਸਿੱਖਿਆ ਨੀਤੀ 'ਤੇ ਸਿੱਧਾ ਹਮਲਾ ਕੀਤਾ ਗਿਆ ਹੈ | ਜਗਜੀਵਨ ਗਿੱਲ ਨੇ ਮੈਂਬਰਾਂ ਦੀ ਗਿਣਤੀ 90 ਦੇ ਕਰੀਬ ਸੀ ਜਿਨ੍ਹਾਂ ਨੂੰ ਘਟਾ ਕੇ ਤੀਜਾ ਹਿੱਸਾ ਭਾਵ 31 ਰੱਖਣਾ ਕੀਤਾ ਗਿਆ ਹੈ ਤਾਂ ਕਿ ਸਿਰਫ਼ ਆਪਣੇ ਚਹੇਤਿਆਂ ਨੂੰ ਚੌਧਰਾਂ ਸੌਂਪ ਕੇ ਮਨਮਰਜ਼ੀਆਂ ਕੀਤੀਆਂ ਜਾ ਸਕਣ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਗੰਭੀਰ ਮਸਲੇ ਵੱਲ ਤਿੰਨਾਂ ਪਾਰਟੀਆਂ ਦਾ ਕੋਈ ਧਿਆਨ ਰਿਹਾ | ਕੇਂਦਰ ਵਲੋਂ ਚੁੱਪ ਚੁਪੀਤੇ 28 ਅਕਤੂਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ | ਇਸ ਲਈ ਹੁਣ ਇਕੱਠੇ ਹੋ ਕੇ ਜਾਗਣ ਦੀ ਲੋੜ ਹੈ | ਐਵੇਂ ਬੇਤੁਕੀਆਂ ਬਿਆਨਬਾਜ਼ੀਆਂ ਕਰਕੇ ਪੰਜਾਬ ਦੀ ਧਰਾਤਲ ਤੋਂ ਬੇਧਿਆਨੇ ਨਾ ਹੋਵੋ | ਉਨ੍ਹਾਂ ਤੰਝ ਕਸਿਆ ਕਿ ਤਿੰਨੇ ਪਾਰਟੀਆਂ ਪੰਜਾਬ ਦੀ ਰਾਖੀ ਕਰਨ ਦੇ ਢੱਕਵਜ ਹੁਣ ਛੱਡ ਦੇਣ | ਕਿਉਂਕਿ ਇਨ੍ਹਾਂ ਬਹੁਤ ਲੰਮਾ ਸਮਾਂ ਦੇਸ਼ ਅਤੇ ਪੰਜਾਬ ਤੇ ਰਾਜ ਕੀਤਾ | ਉਨ੍ਹਾਂ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਅਤੇ ਹੋਰ ਭੱਖਦੇ ਮਸਲਿਆਂ ਬਾਰੇ ਮੂੰਹ ਵਿਚ ਉਂਗਲਾਂ ਪਾਈ ਰੱਖੀਆਂ | ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਭਾਈਵਾਲ ਰਹੀ | ਜਿਹੜੇ ਟਾਹਰਾਂ ਮਾਰ ਰਹੇ ਹਨ | ਉਦੋਂ ਕਿਉਂ ਨਹੀਂ ਬੋਲੇ | ਮੁੱਖ ਮੰਤਰੀ ਗੱਲਾਂ ਨਾਲ ਪੰਜਾਬ ਦੇ ਹਿਤੈਸ਼ੀ ਬਣ ਰਹੇ ਹਨ | ਗਿੱਲ ਨੇ ਕਿਹਾ ਕਿ ਪੰਜਾਬ ਦੀ ਰਾਖੀ ਕਰਨ ਲਈ ਤਿੰਨੇ ਅਸਫਲ ਰਹੇ ਅਤੇ ਭਾਜਪਾ ਸਿਆਸੀ ਪੱਤੇ ਖੇਡਣ ਦੇ ਯਤਨ ਕਰ ਰਹੀ ਹੈ | ਉਨ੍ਹਾਂ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਖ਼ੁਦ ਸੰਗਠਿਤ ਹੋਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸੰਗਾਲਾ ਅਕਾਲ ਚਲਾਣਾ ਕਰ ਗਏ ਨਾਮਵਰ ਸ਼ਖ਼ਸੀਅਤਾਂ ਨੇ ਦਿਉਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਧਾਮੀ ਨੂੰ 5ਵੀਂ ਵਾਰ ਪ੍ਰਧਾਨ ਬਣਨ 'ਤੇ ਉੱਘੇ ਅਕਾਲੀ ਆਗੂ ਜਥੇਦਾਰ ਖੱਟੜਾ ਅਤੇ ਗੁਰੀ ਖੱਟੜਾ ਵਲੋਂ ਵਧਾਈ
Ad Position 24