ਰਾੜਾ ਸਾਹਿਬ, 4 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)-ਧੰਨ-ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ੍ਹ ਸਾਹਿਬ ਦੀ ਬਖ਼ਸ਼ੀਸ਼ ਸਦਕਾ ਸ੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਸਿਆੜ੍ਹ ਸਾਹਿਬ ਵਾਲਿਆਂ ਦੀ ਪੂਰਨ ਤੇ ਯੋਗ ਅਗਵਾਈ ਵਿੱਚ ਸ੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ ਸਿਆੜ੍ਹ ਵੱਲੋਂ ਬਲੱਡ ਟੈਸਟ ਦਾ ਮੁਫ਼ਤ ਚੈੱਕਅਪ ਕੈਂਪ ਅੱਜ 5 ਨਵੰਬਰ 2025 ਦਿਨ ਬੁੱਧਵਾਰ ਨੂੰ ਸ੍ਰੀ ਨਾਨਕਸਰ ਆਸ਼ਰਮ ਸਿਆੜ੍ਹ (ਲੁਧਿਆਣਾ) ਵਿਖੇ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲਗਾਇਆ ਜਾ ਰਿਹਾ ਹੈ |