27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ਼ੰਕਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 25-11-2025
ਡੇਹਲੋਂ, 24 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਸ਼ੰਕਰ ਗੁਰਦੁਆਰਾ ਨਾਨਕਸਰ ਠਾਠ ਵਲੋਂ ਬਾਬਾ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ¢ ਇਸ ਸਮੇਂ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਸ਼ੰਕਰ ਤੋਂ ਸ਼ੁਰੂ ਹੋ ਕੇ ਪਿੰਡ ਘਵੱਦੀ, ਬੂਲ, ਸਰੀਂਹ ਤੋਂ ਹੁੰਦਾ ਹੋਇਆ ਦੇਰ ਰਾਤ ਵਾਪਸ ਪਿੰਡ ਸ਼ੰਕਰ ਗੁਰਦੁਆਰਾ ਨਾਨਕਸਰ ਠਾਠ ਵਿਖੇ ਪਹੁੰਚਿਆ¢ ਨਗਰ ਕੀਰਤਨ ਦੌਰਾਨ ਪੰਜਾਬ ਦੇ ਪ੍ਰਸਿੱਧ ਢਾਡੀ ਕਵੀਸ਼ਰ ਅਤੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰਦਿਆਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ¢ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਸੰਗਤਾਂ ਵਲੋਂ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ ¢ ਸੇਵਾਦਾਰਾਂ ਵਲੋਂ ਲੰਗਰ ਵੀ ਵਰਤਾਏ ਗਏ ਅਤੇ ਗੁਰਦੁਆਰਾ ਨਾਨਕਸਰ ਠਾਠ ਦੇ ਮੁੱਖ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਨੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ¢ ਇਸ ਸਮੇਂ ਬਾਬਾ ਹਰਵਿੰਦਰ ਸਿੰਘ ਸੇਵਾਦਾਰ ਗੁਰਦਵਾਰਾ ਨਾਨਕਸਰ ਠਾਠ ਪਿੰਡ ਸ਼ੰਕਰ, ਪ੍ਰਧਾਨ ਜਗਦੇਵ ਸਿੰਘ ਜੱਗਾ ਘਵੱਦੀ, ਪ੍ਰਧਾਨ ਚਰਨ ਸਿੰਘ, ਬਾਬਾ ਲੱਖੀ ਘਵੱਦੀ, ਗੁਰਦੇਵ ਸਿੰਘ, ਬਲਵਿੰਦਰ ਸਿੰਘ ਮਹਿਮੀ, ਸਰਪੰਚ ਅਮਨ ਸਿੰਘ, ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ, ਹਰਜਿੰਦਰ ਸਿੰਘ ਸਹੋਤਾ ਘਵੱਦੀ, ਪ੍ਰਧਾਨ ਪਾਲ ਸਿੰਘ ਘਵੱਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਵੱਦੀ, ਬਾਬਾ ਨਿਰਮਲ ਸਿੰਘ ਪਿੰਡ ਬੁਲਾਰਾ, ਨਰਿੰਦਰਪਾਲ ਸਿੰਘ ਗਿੱਲ ਘਵੱਦੀ, ਅਵਤਾਰ ਸਿੰਘ ਫ਼ੌਜੀ, ਸੁਖਜੀਵਨ ਸਿੰਘ, ਸਰਪੰਚ ਅਮਰੀਕ ਸਿੰਘ ਘਵੱਦੀ, ਜੱਗੀ ਘਵੱਦੀ, ਜਸਵੰਤ ਸਿੰਘ ਗਿੱਲ, ਮਨਪ੍ਰੀਤ ਸਿੰਘ ਫੌਜੀ, ਜੁਗਰਾਜ ਸਿੰਘ, ਹੈਪੀ ਦੋਬੁਰਜੀ, ਗੁਰਪ੍ਰੀਤ ਸਿੰਘ ਦੋਬੁਰਜੀ, ਸੁਖਜਿੰਦਰ ਸਿੰਘ ਆਲਮਗੀਰ, ਸ਼ਮਸ਼ੇਰ ਸਿੰਘ ਡੇਹਲੋਂ, ਕਬੱਡੀ ਖਿਡਾਰੀ ਰਾਣਾ ਸ਼ੰਕਰ, ਰਘਬੀਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਚਮਕੌਰ ਸਿੰਘ, ਜਸ਼ਨਦੀਪ ਸਿੰਘ, ਪਵਿੱਤਰ ਸਿੰਘ, ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 1 ਗਿ੍ਫ਼ਤਾਰ ਅਗਲੀ ਖ਼ਬਰ ਜੰਗਲਾਤ ਵਿਭਾਗ ਦੀ ਲੱਕੜ ਕੱਟਣ ਵਾਲੇ ਨੂੰ ਵਣ ਬਲਾਕ ਅਫ਼ਸਰ ਵਲੋਂ ਜੁਰਮਾਨਾ
Ad Position 24