19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਦਾ ਬੀ.ਐੱਸ.ਸੀ. (ਸਮੈਸਟਰ ਤੀਜੇ) ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 06-12-2025
ਜੋਧਾਂ, 5 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਸ.ਸੀ ਨਰਸਿੰਗ ਦੇ ਤੀਜੇ ਸਮੈਸਟਰ ਦੇ ਨਤੀਜੇ ਵਿਚੋਂ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਦਾ ਨਤੀਜਾ ਸ਼ਾਨਦਾਰ ਰਿਹਾ¢ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਡਾ: ਸਰਬਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਹਰਕਿਤ ਕੌਰ ਨੇ 8.18 ਗਰੇਡ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਹਰਨੂਰ ਕੌਰ ਧਾਲੀਵਾਲ ਨੇ 7.59 ਗਰੇਡ ਨਾਲ ਦੂਸਰਾ ਸਥਾਨ ਅਤੇ ਗੋਲਡੀ ਰੋਨੀਆਰ, ਸ਼ਸੀ ਕੁਮਾਰ, ਕਮਲਪ੍ਰੀਤ ਕੌਰ, ਕਰਨ ਕੁਮਾਰ, ਨਵਜੋਤ ਕੌਰ ਤੇ ਰੀਆ ਸ਼ਰਮਾ ਨੇ 7.41 ਗਰੇਡ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਇਸ ਸੰਸਥਾ ਵਿਚ ਨਰਸਿੰਗ ਦੇ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਜਿੱਥੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਮਾਪਿਆਂ ਦਾ ਅਤੇ ਸੰਸਥਾ ਦਾ ਨਾਂਅ ਉ?ਚਾ ਕਰ ਰਹੇ ਹਨ, ਉ?ਥੇ ਸੰਸਥਾ ਵਲੋਂ ਨਰਸਿੰਗ ਦੀ ਸਿੱਖਿਆ ਦੇ ਕੇ ਵਿਦੇਸ਼ਾਂ ਵਿਚ ਸੈਟਲਡ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ¢ ਸੰਸਥਾ ਦੇ ਪਿ੍ੰਸੀਪਲ ਸਾਦਿਕ ਅਲੀ ਅਤੇ ਮੁੱਖ ਪ੍ਰਬੰਧਕ ਡਾ: ਸਵੀਟ ਕੌਰ ਨੇ ਇਸ ਨਤੀਜੇ ਵਿਚੋਂ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦੇਣ ਦੇ ਨਾਲ-ਨਾਲ ਹੋਰ ਮਿਹਨਤ ਕਰਨ ਦੀ ਪ੍ਰੇਰਿਆ | ਪਿ੍ੰਸੀਪਲ ਮਿਸਟਰ ਸਾਦਿਕ ਅਲੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਕਾਲਜ ਦੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੈਨ ਸਕੂਲ ਦੀ ਮਨਵੀਰ ਕੌਰ ਵਲੋਂ ਸਹੋਦਿਆ ਅੰਤਰ-ਸਕੂਲ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਪ੍ਰਾਇ. ਸਕੂਲ ਘੁੰਗਰਾਲੀ ਰਾਜਪੂਤਾਂ ਦੀ ਉੱਤਮ ਸਕੂਲ ਵਜੋਂ ਚੋਣ, ਮਿਲਿਆ 250000 ਦਾ ਇਨਾਮ
Ad Position 24