20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਾੜਾ ਸਾਹਿਬ-ਪਾਇਲ ਰੋਡ 'ਤੇ ਡੂਮ ਪੁਲ ਲਾਗੇ ਨਹਿਰ 'ਚ ਡਿੱਗੀ ਕਾਰ

Ad Position 21
No active advertisement
ਅਜੀਤ ਡੈਸਕ 07-12-2025
ਰਾੜਾ ਸਾਹਿਬ, 6 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਬੀਤੀ ਰਾਤ ਰਾੜਾ ਸਾਹਿਬ-ਪਾਇਲ ਰੋਡ 'ਤੇ ਡੂਮ ਪੁਲ ਲਾਗੇ ਇੱਕ ਵਰਨਾ ਕਾਰ ਨੰਬਰ ਪੀ. ਬੀ. 10 ਡੀ. ਐੱਫ 6116 ਬੇਕਾਬੂ ਹੋ ਕੇ ਨਹਿਰ ਡਿਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 9 ਕੁ ਵਜੇ ਇਹ ਕਾਰ ਨਹਿਰ ਵਿੱਚ ਡਿੱਗੀ ਤਾਂ ਉੱਥੋਂ ਜਾਂਦੇ ਪਿੰਡ ਰਾਣੋਂ ਦੇ ਰਾਹਗੀਰ ਨੂੰ ਜਦੋਂ ਨਹਿਰ ਵਿੱਚ ਕਾਰ ਦੀਆਂ ਲਾਈਟਾਂ ਜਗਦੀਆਂ ਦਿਖਾਈਆਂ ਦਿੱਤੀਆਂ ਤਾਂ ਉਸ ਵੱਲੋਂ ਤੁਰੰਤ ਪਿੰਡ ਪਹੰੁਚ ਕੇ ਗੁ. ਸਾਹਿਬ ਵਿਖੇ ਅਨਾਊਾਸਮੈਂਟ ਕਰਵਾ ਦਿੱਤੀ ਤਾਂ ਪਿੰਡ ਵਾਸੀਆਂ ਵੱਲੋ ਘਟਨਾ ਸਥਾਨ 'ਤੇ ਪਹੰੁਚ ਕਰਕੇ ਭਾਰੀ ਜੱਦੋ ਜਹਿਦ ਨਾਲ ਕਾਰ ਨੂੰ ਟਰੈਕਟਰਾਂ ਰਾਹੀਂ ਨਹਿਰ ਵਿਚੋਂ ਬਾਹਰ ਕੱਢ ਲਿਆਂਦਾ ਜੋ ਕਿ ਚਕਨਾਚੂਰ ਹੋ ਚੁੱਕੀ ਸੀ, ਪਰ ਕਾਰ ਸਵਾਰ ਨਹੀ ਮਿਲਿਆ, ਜਿਸਦੇ ਨਹਿਰ ਦੇ ਕਿਨਾਰੇ ਪਾਣੀ ਨਾਲ ਭਿੱਜੇ ਪਏ ਬੂਟ ਜ਼ਰੂਰ ਮਿਲੇ ਹਨ | ਘਟਨਾ ਸਥਾਨ 'ਤੇ ਮੌਜੂਦ ਗੁਰਮੇਲ ਸਿੰਘ ਪਿੰਡ ਧੌਲ ਮਾਜਰਾ ਨੇ ਦੱਸਿਆ ਕਿ ਕਾਰ ਸਵਾਰ ਉਨ੍ਹਾਂ ਦਾ ਸਪੁੱਤਰ ਗੁਰਤਰਨਦੀਪ ਸਿੰਘ (38) ਸੀ ਜੋ ਕਿ ਰਾਤ ਕਰੀਬ 7 ਕੁ ਵਜੇ ਤੋਂ ਘਰੋਂ ਕਾਰ ਲੈ ਕੇ ਗਿਆ ਸੀ ਅਤੇ ਕਾਫੀ ਸਮਾਂ ਵਾਪਿਸ ਨਹੀਂ ਪਰਤਿਆ, ਉਸਤੋਂ ਬਾਅਦ ਉਨ੍ਹਾਂ ਨੰੂ ਸੂਚਨਾ ਮਿਲੀ ਤਾਂ ਉਹ ਤੁਰੰਤ ਘਟਨਾ ਸਥਾਨ 'ਤੇ ਪਹੰੁਚ ਗਏ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਸਿਰਫ਼ ਕਾਰ ਮਿਲੀ ਪਰ ਉਨ੍ਹਾਂ ਦਾ ਸਪੁੱਤਰ ਨਹੀਂ ਮਿਲਿਆ | ਸੂਚਨਾ ਮਿਲਦਿਆਂ ਹੀ ਪਾਇਲ ਪੁਲਸ ਵੀ ਘਟਨਾ ਸਥਾਨ 'ਤੇ ਪਹੰੁਚ ਗਈ ਸੀ | ਖ਼ਬਰ ਲਿਖੇ ਜਾਣ ਤੱਕ ਸਵੇਰੇ ਤੜਕਸਾਰ ਤੋਂ ਲੈ ਕੇ ਗੋਤਾਖੋਰਾਂ ਦੀਆਂ ਟੀਮਾਂ ਕਾਰ ਸਵਾਰ ਗੁਰਤਰਨਦੀਪ ਸਿੰਘ ਦੀ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਸੀ ਪਰ ਉਸਦੀ ਕੋਈ ਉੱਘ ਸੁੱਘ ਨਹੀਂ ਮਿਲੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪ ਦੀ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਹੋਵੇਗੀ- ਘੁੰਗਰਾਲੀ ਰਾਜਪੂਤਾਂ/ਸ... ਅਗਲੀ ਖ਼ਬਰ ਮਾਛੀਵਾੜਾ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ 54 ਉਮੀਦਵਾਰਾਂ ਦਾ ਹੋਵੇਗਾ ਮੁਕਾਬਲਾ- ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿਨ...
Ad Position 24