ਮਾਛੀਵਾੜਾ ਸਾਹਿਬ, 6 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਬਲਾਕ ਸੰਮਤੀ ਮਾਛੀਵਾੜਾ ਦੀਆਂ ਚੋਣਾਂ ਸਬੰਧੀ 16 ਜ਼ੋਨਾਂ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਚੋਣ ਅਧਿਕਾਰੀ ਕੁਲਦੀਪ ਬਾਵਾ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਤੇ ਇਤਰਾਜ਼ਾਂ ਤੋਂ ਬਾਅਦ 7 ਵਿਅਕਤੀਆਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਅਤੇ ਅੱਜ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ | ਚੋਣ ਅਧਿਕਾਰੀ ਅਨੁਸਾਰ ਬਲਾਕ ਸਮਿਤੀ ਜ਼ੋਨ ਕਕਰਾਲਾ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ ਕਿਉਂਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਸ਼੍ਰੋੋਮਣੀ ਅਕਾਲੀ ਦਲ, ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ | ਮਾਛੀਵਾੜਾ ਬਲਾਕ ਸੰਮਤੀ ਦੇ ਹੁਣ 15 ਜ਼ੋਨਾਂ 'ਚੋਂ ਚੋਣ ਮੁਕਾਬਲਾ ਹੋਵੇਗਾ, ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ 54 ਉਮੀਦਵਾਰ ਚੋਣ ਮੈਦਾਨ ਵਿਚ ਹਨ | ਚੋਣ ਅਧਿਕਾਰੀ ਵਲੋਂ ਜਾਰੀ ਸੂਚੀ ਅਨੁਸਾਰ ਜ਼ੋਨ ਨੰਬਰ 1 ਪੰਜਗਰਾਈਆਂ ਤੋਂ ਸਤਨਾਮ ਕੌਰ ਭਾਜਪਾ, ਕੁਲਵਿੰਦਰ ਸਿੰਘ ਅਕਾਲੀ ਦਲ, ਮਲਕੀਤ ਕੌਰ 'ਆਪ' ਅਤੇ ਰਾਜਨ ਕੁਮਾਰ ਕਾਂਗਰਸ ਦੇ ਉਮੀਦਵਾਰ ਹਨ | ਵਾਰਡ ਨੰਬਰ 2 ਜਾਤੀਵਾਲ ਤੋਂ ਅਜੈ ਕੁਮਾਰ ਕਾਂਗਰਸ, ਕੁਲਦੀਪ ਸਿੰਘ ਜਾਤੀਵਾਲ ਅਕਾਲੀ ਦਲ, ਜਗਤਾਰ ਸਿੰਘ 'ਆਪ' ਅਤੇ ਜਤਿੰਦਰ ਕੁਮਾਰ ਭਾਜਪਾ ਦੇ ਉਮੀਦਵਾਰ ਹਨ | ਜ਼ੋਨ ਨੰਬਰ 3 ਚੱਕਲ਼ੀ ਆਦਲ ਤੋਂ ਅੰਮਿ੍ਤਪਾਲ ਕੌਰ ਅਕਾਲੀ ਦਲ, ਜਸਵਿੰਦਰ ਕੌਰ 'ਆਪ', ਭਿੰਦਰ ਕੌਰ ਕਾਂਗਰਸ ਦੇ ਉਮੀਦਵਾਰ ਹਨ | ਜ਼ੋਨ ਨੰਬਰ 4 ਹਿਯਾਤਪੁਰ ਤੋਂ ਜਤਿੰਦਰ ਕੌਰ ਕਾਂਗਰਸ, ਹਰਪ੍ਰੀਤ ਕੌਰ ਭਾਜਪਾ, ਕੁਲਦੀਪ ਕੌਰ ਅਕਾਲੀ ਦਲ, ਜਸਵਿੰਦਰ ਕੌਰ 'ਆਪ' ਦੇ ਉਮੀਦਵਾਰ ਹਨ | ਜ਼ੋਨ ਨੰਬਰ 5 ਮਾਛੀਵਾੜਾ ਖਾਮ ਤੋਂ ਸੁਰਿੰਦਰ ਕੌਰ ਭਾਜਪਾ, ਗੁਰਵਿੰਦਰ ਕੌਰ ਅਕਾਲੀ ਦਲ, ਜਸਪਾਲ ਕੌਰ ਕਾਂਗਰਸ ਅਤੇ ਰੀਨਾ ਰੰਗੀ 'ਆਪ' ਦੇ ਉਮੀਦਵਾਰ ਹਨ | ਜ਼ੋਨ ਨੰਬਰ 6 ਸ਼ੇਰਪੁਰ ਬੇਟ ਤੋਂ ਗੁਰਪ੍ਰੀਤ ਸਿੰਘ 'ਆਪ', ਰਛਪਾਲ ਸਿੰਘ ਕਾਂਗਰਸ, ਰੁਪਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ ਉਮੀਦਵਾਰ ਹਨ | ਜ਼ੋਨ ਨੰਬਰ 7 ਬਹਿਲੋਲਪੁਰ ਤੋਂ ਮਨਜੀਤ ਸਿੰਘ ਅਕਾਲੀ ਦਲ, ਰਮਨਦੀਪ ਸਿੰਘ ਕਾਂਗਰਸ ਅਤੇ ਰਜਿੰਦਰ ਸਿੰਘ 'ਆਪ' ਉਮੀਦਵਾਰ ਹਨ | ਜ਼ੋਨ ਨੰਬਰ 8 ਰਤੀਪੁਰ ਤੋਂ ਸੁਰਿੰਦਰ ਕੌਰ 'ਆਪ', ਕੁਲਵਿੰਦਰ ਕੌਰ ਕਾਂਗਰਸ, ਜਸਵੀਰ ਕੌਰ ਅਕਾਲੀ ਦਲ ਅਤੇ ਮਨਦੀਪ ਕੌਰ ਭਾਜਪਾ ਉਮੀਦਵਾਰ ਹਨ | ਜ਼ੋਨ ਨੰਬਰ 9 ਗਹਿਲੇਵਾਲ ਤੋਂ ਜਗਜੀਤ ਸਿੰਘ ਅਕਾਲੀ ਦਲ, ਜਸਪ੍ਰੀਤ ਸਿੰਘ ਭੱਟੀ ਭਾਜਪਾ, ਨਛੱਤਰ ਸਿੰਘ 'ਆਪ' ਅਤੇ ਮਨਜੀਤ ਸਿੰਘ ਕਾਂਗਰਸ ਉਮੀਦਵਾਰ ਹਨ | ਜ਼ੋਨ ਨੰਬਰ 11 ਹੇਡੋਂ ਢਾਹਾ ਤੋਂ ਬਬਲੀ ਰਾਣੀ ਭਾਜਪਾ, ਮਨਦੀਪ ਕੌਰ 'ਆਪ' ਦੇ ਉਮੀਦਵਾਰ ਹਨ | ਜ਼ੋਨ ਨੰਬਰ 12 ਖੀਰਨੀਆਂ ਤੋਂ ਅਮਰਦੀਪ ਸਿੰਘ ਭਾਜਪਾ, ਕੇਸਰ ਸਿੰਘ ਅਕਾਲੀ ਦਲ, ਜਸਪ੍ਰੀਤ ਸਿੰਘ ਕਾਂਗਰਸ, ਜਸਵੀਰ ਸਿੰਘ 'ਆਪ' ਦੇ ਉਮੀਦਵਾਰ ਹੋਣਗੇ | ਜ਼ੋਨ ਨੰਬਰ 13 ਭਰਥਲਾ ਤੋਂ ਅਮਨਪ੍ਰੀਤ ਸਿੰਘ ਅਕਾਲੀ ਦਲ, ਤੇਜਪਾਲ ਸਿੰਘ 'ਆਪ', ਦਵਿੰਦਰ ਕੁਮਾਰ ਭਾਜਪਾ ਅਤੇ ਰਿਤਿਕਾ ਕਾਂਗਰਸ ਉਮੀਦਵਾਰ ਹੋਵੇਗੀ | ਜ਼ੋਨ ਨੰਬਰ 14 ਤੱਖਰਾਂ ਤੋਂ ਕਮਲਜੀਤ ਕੌਰ ਕਾਂਗਰਸ, ਕੁਲਦੀਪ ਕੌਰ 'ਆਪ', ਪਰਮਜੀਤ ਕੌਰ ਭਾਜਪਾ, ਮਨਜੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਹੋਣਗੇ | ਜ਼ੋਨ ਨੰਬਰ 15 ਮਾਣੇਵਾਲ ਤੋਂ ਹਰਜੀਤ ਸਿੰਘ ਅਕਾਲੀ ਦਲ, ਕਸ਼ਮੀਰ ਸਿੰਘ 'ਆਪ', ਗੁਰਪ੍ਰੀਤ ਸਿੰਘ ਭਾਜਪਾ ਅਤੇ ਲਖਵੀਰ ਸਿੰਘ ਕਾਂਗਰਸ ਦੇ ਉਮੀਦਵਾਰ ਹਨ, ਜ਼ੋਨ ਨੰਬਰ 16 ਹੇਡੋਂ ਬੇਟ ਤੋਂ ਮਹਿੰਦਰ ਕੌਰ ਅਕਾਲੀ ਅਤੇ ਰੀਨਾ ਰਾਣੀ 'ਆਪ' ਉਮੀਦਵਾਰ ਹਨ |