ਜਗਰਾਉਂ (ਲੁਧਿਆਣਾ) 19 ਅਗਸਤ (ਕੁਲਦੀਪ ਸਿੰਘ ਲੋਹਟ) - ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਸਾਬਕਾ ਵਿਦਿਆਰਥੀ ਸਾਗਰ ਵਿਜ, ਸਪੁੱਤਰ ਸੁਰਿੰਦਰ ਪਾਲ ਵਿਜ (ਹੈਪੀ), ਨੇ ਕੈਨੇਡਾ ਦੀ ਵੱਕਾਰੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐੱਮ.ਪੀ.) ਵਿਚ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦੇ ਦਮ ’ਤੇ ਵਿਸ਼ੇਸ਼ ਜ਼ਿੰਮੇਵਾਰੀ ਹਾਸਲ ਕਰਦਿਆਂ ਜਗਰਾਉਂ, ਆਪਣੁ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ।ਸਾਗਰ ਵਿਜ ਨੇ ਕੈਨੇਡਾ ਦੀ ਸੰਘੀ ਪੁਲਿਸ ਦੀ ਰੇਜੀਨਾ, ਸਸਕੈਚਵਨ ਸਥਿਤ ਸਿਖਲਾਈ ਕੇਂਦਰ ਵਿਚ ਲਗਭਗ ਛੇ ਮਹੀਨਿਆਂ ਦੀ ਸਖ਼ਤ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ। ਸਿਖਲਾਈ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਬੈਸਟ ਸ਼ੂਟਰ ਐਵਾਰਡ’ ਹਾਸਲ ਕੀਤਾ। ਇਸ ਤੋਂ ਇਲਾਵਾ ਪਿਸਤੌਲ ਅਤੇ ਸ਼ਾਟਗਨ/ਕਾਰਬਾਈਨ ਸ਼ੂਟਿੰਗ ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਪ੍ਰਭਾਵਸ਼ਾਲੀ ਰਿਹਾ। ਸਾਗਰ ਦੀ ਇਸ ਉਪਲਬਧੀ ਨੂੰ ਸਕੂਲ ਵਲੋਂ ਵੀ ਵਿਸ਼ੇਸ਼ ਮਾਣ ਨਾਲ ਦੇਖਿਆ ਗਿਆ। ਸਕੂਲ ਪ੍ਰਬੰਧਨ, ਪ੍ਰਿੰਸੀਪਲ ਡਾ. ਵੇਦ ਵਤ ਪਲਾਹ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ‘ਚੈਲੇਂਜ ਕੋਇਨ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਵੇਦ ਵਤ ਪਲਾਹ ਨੇ ਸਾਗਰ ਵਿੱਜ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਉਸ ਦੀ ਲਗਨ, ਅਨੁਸ਼ਾਸਨ, ਮਿਹਨਤ ਅਤੇ ਨਿਰੰਤਰ ਸਿਖਲਾਈ ਦਾ ਨਤੀਜਾ ਹੈ।
ਤਾਜ਼ਾ ਖ਼ਬਰਾਂ
Free
ਸਾਗਰ ਵਿਜ ਨੇ ਕੈਨੇਡਾ ਵਿਚ ਵਧਾਇਆ ਜਗਰਾਉਂ ਦਾ ਮਾਣ
ਜਗਰਾਉਂ (ਲੁਧਿਆਣਾ) 19 ਅਗਸਤ (ਕੁਲਦੀਪ ਸਿੰਘ ਲੋਹਟ) - ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਸਾਬਕਾ ਵਿਦਿਆਰਥੀ ਸਾਗਰ ਵਿਜ, ਸਪੁੱਤਰ ਸੁਰਿੰਦਰ ਪਾਲ ਵਿਜ (ਹੈਪੀ), ਨੇ ਕੈਨੇਡਾ ਦੀ ਵੱਕਾਰੀ ਰਾਇਲ ਕੈਨੇਡੀਅਨ...
ਅਜੀਤ ਡੈਸਕ
19-08-2026