ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਲੋਂ ਦੋ ਦਿਨਾਂ ਸਲਾਨਾ ਸਭਿਆਚਾਰਕ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਦੇ ਮਾਪਿਆਂ, ਵਿਦਿਆਰਥੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਸਕੂਲ ਪ੍ਰਬੰਧਕਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ¢ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਚੇਅਰਪਰਸਨ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਸਮਾਰੋਹ ਰੰਗ, ਰਿਵਾਜ, ਕਲਾ, ਗਾਇਕੀ ਅਤੇ ਨਿ੍ਤ ਦਾ ਸੁੰਦਰ ਸੁਮੇਲ ਰਿਹਾ¢ ਜ਼ਿਕਰਯੋਗ ਹੈ ਕਿ ਪੈਰਾਗੌਨ ਸਕੂਲ ਸੰਸਥਾ ਕੁੱਝ ਸਾਲਾਂ ਵਿਚ ਹੀ ਪੇਂਡੂ ਇਲਾਕੇ ਦੀ ਅਹਿਮ ਸੰਸਥਾਵਾਂ ਵਿਚ ਨਾਮ ਦਰਜ਼ ਕਰਵਾ ਚੁੱਕੀ ਹੈ, ਜਿਸ ਦੇ ਪ੍ਰਬੰਧਕੀ ਮੈਂਬਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਦਾਅਵਾ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਸਕੂਲੀ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ, ਸਮਾਜਿਕ ਗਤੀਵਿਧੀਆਂ ਸਮੇਤ ਵੱਖ-ਵੱਖ ਚੰਗੇ ਸਮਾਜ ਸੇਵੀ ਬਣਨ ਲਈ ਵਿਸ਼ੇਸ਼ ਤੌਰ 'ਤੇ ਪ੍ਰੇਰਿਆ ਜਾਂਦਾ ਹੈ¢ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਅਮਨਦੀਪ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਰਿਸ਼ੀ ਖੰਨਾ ਨੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ¢ ਸਮਾਗਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਰੂਹਾਨੀਅਤ ਭਰਪੂਰ ਸ਼ਬਦ ਨਾਲ ਹੋਈ¢ ਪ੍ਰੀ-ਵਿੰਗ ਦੇ ਬੱਚਿਆਂ ਨੇ ਕਲੈਪ ਯੂਅਰ ਹੈਂਡਸ, ਕਿੰਡਰ ਗਾਰਟਨ ਅਤੇ ਪ੍ਰਾਇਮਰੀ ਵਿੰਗ ਵਲੋਂ ਪੇਸ਼ ਕੀਤੀ ਗਈ¢ ਛੇਵੀਂ ਕਲਾਸ ਵਲੋਂ ਭੰਗੜਾ ਪੇਸ਼ ਕੀਤਾ¢ ਕੇ. ਜੀ-1 ਪਰਲ ਫਲਾਵਰ ਗਾਰਡਨ, ਕੇ. ਜੀ-1 ਰੂਬੀ ਟਰਾਈਬਲ ਡਾਂਸ ਅਤੇ ਕੇ. ਜੀ.-2 ਰੂਬੀ ਦੀ ਕੱਵਾਲੀ ਸਮਾਰੋਹ ਦੇ ਖ਼ਾਸ ਆਕਰਸ਼ਨ ਰਹੇ¢ ਦੂਜੀ ਡਾਇਮੰਡ ਦਾ ਸਾਊਥ ਇੰਡੀਅਨ ਡਾਂਸ, ਦੂਜੀ ਪਰਲ ਦਾ ਬਾਲੀਵੁੱਡ ਧਮਾਕਾ ਅਤੇ ਦੂਜੀ ਰੂਬੀ ਵਲੋਂ ਪਰਿਵਾਰਕ ਡਾਂਸ ਪੇਸ਼ ਕੀਤਾ¢ ਛੇਵੀਂ ਪਰਲ ਦੇ ਭੰਗੜੇ ਨਾਲ ਪਹਿਲੇ ਦਿਨ ਦੀ ਸਮਾਪਤੀ ਹੋਈ¢ ਦੂਸਰੇ ਦਿਨ ਸਕੂਲੀ ਬੱਚਿਆਂ ਵਲੋਂ ਪੰਜਾਬੀ ਸਭਿਆਚਾਰ ਤੋਂ ਵੈਸਟਰਨ ਤੱਕ, ਇਤਿਹਾਸ ਤੋਂ ਮਨੋਰੰਜਨ ਤੱਕ, ਕਲਾ ਦਾ ਪ੍ਰਦਰਸ਼ਨ ਕੀਤਾ ਗਿਆ¢ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਮਾਪਿਆਂ ਨੂੰ ਮਹੱਤਵਪੂਰਨ ਸੰਦੇਸ਼ ਦਿੰਦਿਆਂ ਅਪੀਲ ਕੀਤੀ ਕਿ ਮਾਪੇ ਆਪਣੀ ਮੋਬਾਈਲ ਵਰਤੋਂ ਘਟਾਉਣ ਤਾਂ ਜੋ ਉਹ ਬੱਚਿਆਂ ਨੂੰ ਸਿਹਤਮੰਦ ਆਦਤਾਂ ਵੱਲ ਸਹੀ ਰਾਹ ਦਿਖਾ ਸਕਣ¢ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਫਿਸਟਾ ਫਿਊਜ਼ਨ ਵਰਗੇ ਮਹਾਨ ਸਮਾਰੋਹ ਅਧਿਆਪਕਾਂ, ਵਿਦਿਆਰਥੀਆਂ, ਸਟਾਫ਼ ਅਤੇ ਲੀਡਰਸ਼ਿਪ ਦੀ ਇਕੱਠੀ ਮਿਹਨਤ ਦਾ ਨਤੀਜਾ ਹੁੰਦੇ ਹਨ¢ ਤੀਸਰੀ ਜਮਾਤ ਦੇ ਹੀ ਕੁੱਝ ਹੋਰ ਵਿਦਿਆਰਥੀਆਂ ਵਲੋਂ ਸਪੋਰਟਸ ਡਾਂਸ ਨਾਲ ਦਰਸ਼ਕਾਂ ਵਿਚ ਉਤਸ਼ਾਹ ਪੈਦਾ ਕੀਤਾ ਗਿਆ ¢ ਅੱਠਵੀਂ ਡਾਇਮੰਡ ਦਾ ਆਪਰੇਸ਼ਨ ਸਿੰਦੂਰ ਐਕਟ ਦਿਨ ਦੀ ਸਭ ਤੋਂ ਵਧੀਆ ਗਤੀਵਿਧੀਆਂ ਵਿਚੋਂ ਇਕ ਸੀ ¢ ਦੂਸਰੇ ਦਿਨ ਦਵਿੰਦਰ ਸਿੰਘ ਦੇਵਗਨ, ਹਰਮਿੰਦਰ ਕੌਰ ਦੇਵਗਨ ਮਿੰਦੋ, ਅਮਰ ਦੇਵਗਨ, ਦੀਪ ਦੇਵਗਨ, ਚਰਨਜੀਤ ਕੌਰ ਅਤੇ ਜਸਮੇਲ ਕੌਰ ਨੇ ਸ਼ਿਰਕਤ ਕੀਤੀ¢ ਇਸ ਸਮੇਂ ਦਵਿੰਦਰ ਸਿੰਘ ਦੇਵਗਨ ਨੇ ਕਿਹਾ ਕਿ ਪਰਿਵਾਰ ਅਤੇ ਪੜ੍ਹਾਈ ਦੋਵੇਂ ਜੀਵਨ ਦੇ ਮਜ਼ਬੂਤ ਸਤੰਭ ਹਨ | ਜਦਕਿ ਅਮਰ ਦੇਵਗਨ ਨੇ ਅਧਿਆਪਕਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ | ਜਦਕਿ ਇਸ ਸਮੇਂ ਸਕੂਲ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਸਕੂਲ ਚੇਅਰਪਰਸਨ ਸੁਮਨ ਸੋਫਤ, ਪਿ੍ੰਸੀਪਲ ਮਨਜੀਤ ਕੌਰ ਸਿੱਧੂ, ਸੀ. ਟੀ. ਯੂਨੀਵਰਸਿਟੀ ਡਾਇਰੈਕਟਰ ਡਾ. ਅਮਨਦੀਪ ਤਾਂਗੜੀ, ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਰੋਟਰੀ ਕਲੱਬ ਚੇਅਰਮੈਨ ਮਹੇਸ਼ ਸ਼ਰਮਾ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਸਰਪੰਚ ਰਣਜੀਤ ਸਿੰਘ ਨੰਗਲ, ਸਹਿਲ ਜਿੰਦਲ ਬਾਂਕੇ ਬਿਹਾਰੀ ਟਰੱਸਟ, ਅਜੈ ਜੈਨ, ਡਾ. ਰਵਿੰਦਰ ਸ਼ਰਮਾ, ਸੰਜੀਵ ਨਵੀਨ ਫ਼ੈਸ਼ਨ ਸਟੋਰ, ਸੇਵਾ ਮੁਕਤ ਪੰਚਾਇਤ ਅਫ਼ਸਰ ਹਰਮੇਲ ਸਿੰਘ, ਅੰਕੁਸ਼ ਗੋਇਲ, ਪੁਨੀਤ ਹਿੰਦ, ਅਮਰੀਕ ਸਿੰਘ ਫਰਵਾਹਾ ਵਿਸ਼ੇਸ਼ ਕਰ ਕੇ ਹਾਜ਼ਰ ਸਨ ¢