20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਚਾਇਤ ਸੰਮਤੀ ਜ਼ੋਨ ਕਟਾਹਰੀ ਤੋਂ ਉਮੀਦਵਾਰ ਸਰਬਜੀਤ ਕੌਰ ਦੇ ਹੱਕ 'ਚ ਸਮਰਥਕਾਂ ਵਲੋਂ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 07-12-2025
ਰਾੜਾ ਸਾਹਿਬ, 6 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਚਾਇਤ ਸੰਮਤੀ ਜੋਨ ਕਟਾਹਰੀ ਤੋਂ ਉਮੀਦਵਾਰ ਸਰਬਜੀਤ ਕੌਰ ਸੁਪਤਨੀ ਰਾਮਦਿਆਲ ਸਿੰਘ (ਹਰੀ ਕਟਾਹਰੀ) ਦੇ ਹੱਕ 'ਚ ਸਰਪੰਚ ਮਨਦੀਪ ਸਿੰਘ ਪੰਨੂੰ ਕਟਾਹਰੀ, ਸਰਪੰਚ ਹਰਵਿੰਦਰ ਸਿੰਘ ਝੱਜ ਘਣਗਸ ਅਤੇ ਸਰਪੰਚ ਦਵਿੰਦਰ ਸਿੰਘ ਗਰਚਾ ਪਿੰਡ ਰਾੜਾ ਵੱਲੋਂ ਸਮਰਥਕਾਂ ਨਾਲ ਘਰ-ਘਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਵੋਟਾਂ ਮੰਗੀਆਂ ਗਈਆਂ | ਇਸ ਸਮੇਂ ਸਰਪੰਚ ਪੰਨੂੰ, ਸਰਪੰਚ ਝੱਜ, ਸਰਪੰਚ ਗਰਚਾ ਅਤੇ ਉਮੀਦਵਾਰ ਸਰਬਜੀਤ ਕੌਰ ਦੇ ਪਤੀ ਰਾਮਦਿਆਲ ਸਿੰਘ ਹਰੀ ਨੇ ਪਿੰਡ ਘਣਗਸ ਵਾਸੀਆਂ ਨੂੰ ਅਪੀਲ ਕੀਤੀ ਕਿ 14 ਦਸੰਬਰ 2025 ਨੂੰ ਸਰਬਜੀਤ ਕੌਰ ਦੇ ਹੱਕ 'ਚ ਵੋਟਾਂ ਪਾਈਆਂ ਜਾਣ ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਰਾਮੇਸ ਕੁਮਾਰ ਬਿੱਲੂ ਸਾਬਕਾ ਸਰਪੰਚ ਪਿੰਡ ਘਣਗਸ, ਬੇਅੰਤ ਸਿੰਘ ਸਾਬਕਾ ਸਰਪੰਚ, ਪੱਪੂ ਕਟਾਹਰੀ ਸਾਬਕਾ ਸਰਪੰਚ, ਗੁਰਮੁਖ ਸਿੰਘ ਅਕਾਲੀ ਦਲ ਆਗੂ, ਮਨਦੀਪ ਸਿੰਘ ਪੰਚ, ਹਰਕੀਰਤ ਸਿੰਘ ਪੰਚ, ਜਗਰੂਪ ਸਿੰਘ ਪੰਚ, ਬੋਬੀ ਗਰੇਵਾਲ, ਕਮਿੱਕਰ ਸਿੰਘ, ਮਨਪ੍ਰੀਤ ਸਿੰਘ ਲਾਡੀ, ਬਹਾਦਰ ਸਿੰਘ, ਰਛਪਾਲ ਸਿੰਘ, ਹਰਜਿੰਧਰ ਸਿੰਘ ਬਿੱਲੂ ਵੀਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |
Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ 'ਆਪ' ਸਰਕਾਰ ਨੇ ਘਟੀਆ ਰਾਜਨੀਤੀ ਖੇਡੀ-ਹਰਜੋਤ ਮਾਂਗਟ ਅਗਲੀ ਖ਼ਬਰ ਨੀਲੋਂ ਕਲਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਭੁਪਿੰਦਰ ਸਿੰਘ ਵਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ
Ad Position 24