20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ 'ਆਪ' ਸਰਕਾਰ ਨੇ ਘਟੀਆ ਰਾਜਨੀਤੀ ਖੇਡੀ-ਹਰਜੋਤ ਮਾਂਗਟ

Ad Position 21
No active advertisement
ਅਜੀਤ ਡੈਸਕ 07-12-2025
ਮਾਛੀਵਾੜਾ ਸਾਹਿਬ, 6 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਫ਼ਸਰਸ਼ਾਹੀ ਉੱਪਰ ਰੋਹਬ ਪਾ ਕੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ | ਇਸ ਮੌਕੇ ਉਨ੍ਹਾਂ ਨਾਲ ਹਰਜਤਿੰਦਰ ਸਿੰਘ ਬਾਜਵਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਨਗਿੰਦਰ ਸਿੰਘ ਮਾਂਗਟ, ਕੁਲਜਿੰਦਰ ਸਿੰਘ ਖੇੜਾ, ਹਰਿੰਦਰ ਸਿੰਘ ਪੱਪੀ, ਦਰਸ਼ਨ ਸਿੰਘ ਮਿੱਠੇਵਾਲ, ਸੁਰਮੁੱਖ ਸਿੰਘ, ਸਰਪੰਚ ਗੁਰਨਾਮ ਸਿੰਘ, ਸਤਪਾਲ ਸਿੰਘ, ਹਰਵਿੰਦਰ ਸਿੰਘ, ਸਰਪੰਚ ਭਗਤ ਸਿੰਘ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਸਰਪੰਚ ਹਰਜਿੰਦਰ ਸਿੰਘ, ਕੁਲਜਿੰਦਰ ਸਿੰਘ ਘੁਮਾਣ, ਪਿ੍ੰਸੀਪਲ ਪਿ੍ਤਪਾਲ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਹਰਪਿਲ ਸਿੰਘ, ਰਮੇਸ਼ ਕੁਮਾਰ, ਗੋਬਿੰਦਾ ਖੇੜਾ, ਨਸੀਬ ਚੰਦ, ਪਰਮਜੀਤ ਸਿੰਘ ਪੰਮਾ, ਰਾਹੁਲ ਕੁਮਾਰ, ਕੁਲਦੀਪ ਸਿੰਘ, ਕਪਿਲ ਸਿੰਘ, ਮੁਖ਼ਤਿਆਰ ਲਾਲ, ਸੁਰਿੰਦਰ ਸਿੰਘ ਛਿੰਦਾ, ਕਸ਼ਮੀਰ ਸਿੰਘ ਹਾਜ਼ਰ ਸਨ | ਅਕਾਲੀ ਉਮੀਦਵਾਰ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਜੋ ਕਿ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਹਮੇਸ਼ਾ ਚਟਾਨ ਵਾਂਗ ਖੜ੍ਹਦੇ ਹਨ | ਉਨ੍ਹਾਂ ਵਲੋਂ ਅਫ਼ਸਰਸ਼ਾਹੀ ਨੂੰ ਦੋ ਟੁੱਕ ਕਿਹਾ ਕਿ ਸਾਡੇ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਨੀਲੋਂ ਕਲਾਂ ਜ਼ੋਨ ਦੇ 70 ਪਿੰਡਾਂ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਅੱਗੇ ਰੱਖ ਕੇ ਚੋਣ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੂੰ ਸਦਮਾ, ਮਾਤਾ ਗੁਰਦਿਆਲ ਕੌਰ ਖੰਗੂੜਾ ਦਾ ਦਿਹਾਂਤ ਅਗਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਕਟਾਹਰੀ ਤੋਂ ਉਮੀਦਵਾਰ ਸਰਬਜੀਤ ਕੌਰ ਦੇ ਹੱਕ 'ਚ ਸਮਰਥਕਾਂ ਵਲੋਂ ਚੋਣ ਪ੍ਰਚਾਰ
Ad Position 24