17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਚੋਣ ਪ੍ਰਚਾਰ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਕਾਂਗਰਸੀ ਆਗੂ ਦੀ ਮੌਤ

Ad Position 21
No active advertisement
ਅਜੀਤ ਡੈਸਕ 08-12-2025
ਮਾਛੀਵਾੜਾ ਸਾਹਿਬ, 7 ਦਸੰਬਰ (ਮਨੋਜ ਕੁਮਾਰ)-ਹੱਸਦਾ ਵੱਸਦਾ ਮਾਹੌਲ ਇੱਕ ਪਲ ਵਿਚ ਉਸ ਸਮੇਂ ਗ਼ਮਗੀਨ ਹੋ ਗਿਆ, ਜਦੋਂ ਆਪਣੀ ਨੂੰ ਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ¢ ਇਹ ਘਟਨਾ ਉਸ ਸਮੇਂ ਵਾਪਰੀ ਸਮੇਂ ਵਾਪਰੀ, ਜਦੋਂ ਪਿੰਡ ਫ਼ਤਿਹਗੜ੍ਹ ਗੁੱਜਰਾਂ ਵਾਸੀ ਮੇਹਰ ਸਿੰਘ ਕਾਲਸ ਕਲਾਂ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਬਲਾਕ ਸੰਮਤੀ ਦੀ ਉਮੀਦਵਾਰ ਆਪਣੀ ਨੂੰ ਹ ਦੇ ਹੱਕ ਵਿਚ ਪਿੰਡ ਕਾਲਸ ਕਲਾਂ ਵਿਖੇ ਚੋਣ ਜਲਸੇ ਦੇ ਇਕੱਠ ਵਿਚ ਘਰ-ਘਰ ਵੋਟਾਂ ਮੰਗ ਰਹੇ ਸਨ | ਇਸ ਦੌਰਾਨ ਅਚਾਨਕ ਮੇਹਰ ਸਿੰਘ ਦੀ ਛਾਤੀ ਵਿਚ ਦਰਦ ਉੱਠਿਆ | ਜਦੋਂ ਉਸ ਨੰੂ ਇਲਾਜ ਲਈ ਨਜ਼ਦੀਕ ਕਿਸੇ ਡਾਕਟਰ ਕੋਲ ਲਿਜਾਇਆ ਗਿਆ ਤਾਂ ਅਚਾਨਕ ਲਗਾਤਾਰ ਦੂਸਰਾ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ¢ ਮਿ੍ਤਕ ਸੀਨੀਅਰ ਕਾਂਗਰਸੀ ਆਗੂ ਸੋਮ ਨਾਥ ਦਾ ਸਕਾ ਭਰਾ ਸੀ ਅਤੇ ਇਲਾਕੇ ਵਿਚ ਇਸ ਪਰਿਵਾਰ ਦਾ ਕਾਫੀ ਰਸੂਖ਼ ਦੱਸਿਆ ਜਾ ਰਿਹਾ ਹੈ¢
Ad Position 22
No active advertisement
ਪਿਛਲੀ ਖ਼ਬਰ ਬੀਜਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਕੋਟ ਸੇਖੋਂ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਕਰਨਗੇ ਸ਼ਾਨਦਾਰ ਜਿੱਤ ਦਰਜ-ਯਾਦੂ ਅਗਲੀ ਖ਼ਬਰ ਮੰਤਰੀ ਮੁੰਡੀਆਂ ਵਲੋਂ ਜੰਡਿਆਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗ
Ad Position 24