ਕੁਹਾੜਾ, 7 ਦਸੰਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਜੰਡਿਆਲੀ ਵਲੋਂ ਸਰਪੰਚ ਗਗਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੱਕ ਸਰਵਨ ਨਾਥ ਤੋਂ ਉਮੀਦਵਾਰ ਚਰਨਜੀਤ ਕੌਰ ਪਤਨੀ ਇਕਬਾਲ ਸਿੰਘ ਜੰਡਿਆਲੀ ਅਤੇ ਪੰਚਾਇਤ ਸੰਮਤੀ ਜੰਡਿਆਲੀ ਜ਼ੋਨ ਤੋਂ ਉਮੀਦਵਾਰ ਰਾਜ ਕੁਮਾਰ ਦੇ ਹੱਕ ਵਿਚ ਜੰਡਿਆਲੀ ਵਿਖੇ ਚੋਣ ਮੀਟਿੰਗ ਰੱਖੀ ਗਈ¢ ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜ ਕੇ ਪਿੰਡ ਵਾਸੀਆਂ ਨੂੰ ਆਪ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ¢ ਇਸ ਮੌਕੇ ਨੰਬਰਦਾਰ ਮਲਕੀਤ ਸਿੰਘ ਗਿੱਲ ਨੇ ਮੰਤਰੀ ਮੰਡੀਆਂ ਵਲੋਂ ਜੰਡਿਆਲੀ ਪਿੰਡ 'ਚ ਕਰਵਾਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਪਿੰਡ ਵਾਸੀਆਂ ਨੂੰ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ¢ ਇਸ ਮੌਕੇ ਮੰਤਰੀ ਮੰਡੀਆਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਆਮ ਪਾਰਟੀ ਦੀ ਜਿੱਤ ਤੁਹਾਡੀ ਆਪਣੀ ਜਿੱਤ ਹੈ¢ ਇਸ ਮੌਕੇ ਨੰਬਰਦਾਰ ਮਲਕੀਤ ਸਿੰਘ, ਕੌਂਸਲਰ ਜਸਪਾਲ ਸਿੰਘ, ਸਰਪੰਚ ਗਗਨਦੀਪ ਸਿੰਘ ਗਿੱਲ, ਰਮਨਦੀਪ ਸਿੰਘ ਗਿੱਲ, ਈਰਿੰਦਰ ਸਿੰਘ ਜੌਲੀ, ਸੋਮ ਪਰਾਸ਼ਰ, ਜਸਪਾਲ ਸਿੰਘ, ਮੇਜਰ ਸਿੰਘ, ਜਗਰਾਜ ਸਿੰਘ ਗਿੱਲ, ਮਨਮੋਹਣ ਸਿੰਘ ਕਾਕੂ, ਪ੍ਰੇਮ ਸਿੰਘ, ਸੁਨੀਲ ਜੰਡਿਆਲੀ, ਸੁਖਜੀਵਨ ਸਿੰਘ, ਬਿਰਮਪਾਲ ਸਿੰਘ, ਮੇਜਰ ਸਿੰਘ ਫੈਟੀ, ਇਕਬਾਲ ਸਿੰਘ, ਮਹਾਂਵੀਰ ਸਿੰਘ, ਗਗਨ ਪਰਾਸ਼ਰ, ਜਸਪ੍ਰੀਤ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ ਸੌਖੀ, ਜਸਵਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ¢