ਪਾਇਲ, 18 ਦਸੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਤਾਜ਼ਾ ਹੋਈਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵਲੋਂ ਸ਼ਾਨਾਮੱਤੀ ਜਿੱਤ ਪ੍ਰਾਪਤ ਕਰਨ ਵਾਲੇ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਵੋਟਰਾਂ ਤੇ ਹਮਾਇਤੀਆਂ ਦਾ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਬਲਾਕ ਮਲੌਦ ਤੇ ਦੋਰਾਹਾ 'ਚੋਂ 12 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਜਿੱਤ ਹਲਕਾ ਪਾਇਲ ਦੇ ਲੋਕਾਂ ਦੀ ਆਪਣੀ ਜਿੱਤ ਹੈ | ਇਸ ਮੌਕੇ ਆੜ੍ਹਤੀ ਹਰੀਸ਼ ਕੁਮਾਰ ਨੋਨਾ, ਕੋਆਰਡੀਨੇਟਰ ਬੰਤ ਸਿੰਘ ਦੌਬੁਰਜੀ, ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਜਿਲ੍ਹਾ ਮਹਿਲਾ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ, ਕਮਲੇਸ਼ ਕੌਰ, ਪ੍ਰੋਫੈਸਰ ਗੁਰਮੁੱਖ ਸਿੰਘ ਗੋਮੀ, ਪ੍ਰਧਾਨ ਗਗਨਦੀਪ ਸਿੰਘ ਲੰਡਾ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਕਾਂਤੀ, ਸਾਬਕਾ ਉੱਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਪੰਚ ਗੁਰਪ੍ਰੀਤ ਸਿੰਘ ਗੁਰੀ, ਪੰਚ ਜਸਵੀਰ ਸਿੰਘ ਕਾਲਾ, ਪੀ ਏ ਰਣਜੀਤ ਸਿੰਘ ਪਾਇਲ, ਜਸਵੀਰ ਸਿੰਘ ਕੁੱਕੂ ਘੁਡਾਣੀ, ਸਾਬਕਾ ਸਮਿਤੀ ਮੈਂਬਰ ਸਰਬਜੀਤ ਸਿੰਘ ਧਮੋਟ, ਪਟਵਾਰੀ ਦਰਸ਼ਨ ਸਿੰਘ, ਮਿੰਟੂ ਸਿਹੌੜਾ, ਜਗਦੀਪ ਸਿੰਘ ਘਲੋਟੀ, ਪੰਚ ਮਨਵੀਰ ਸਿੰਘ, ਮਨਪ੍ਰੀਤ ਸਿੰਘ ਘਲੋਟੀ, ਰਾਜੂ ਉਪਲ, ਹਰਿੰਦਰ ਸਿੰਘ ਧਮੋਟ, ਖੁਸ਼ੀ ਸਿਹੌੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰ ਗੁਰਵਿੰਦਰ ਸਿੰਘ ਗਿੱਲ ਅਤੇ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਬਲਾਕ ਸਮਿਤੀ ਦੇ ਗਗਨਦੀਪ ਸਿੰਘ ਲੰਡਾ, ਹਰਦੀਪ ਕੌਰ ਘੁਡਾਣੀ ਕਲਾਂ, ਸੰਦੀਪ ਕੌਰ ਘਲੋਟੀ, ਹਰਵਿੰਦਰ ਸਿੰਘ ਬਿਲਾਸਪੁਰ, ਮਨਜੀਤ ਕੌਰ ਬੇਗੋਵਾਲ, ਗੁਰਕੀਰਤਨ ਸਿੰਘ ਕੱਦੋਂ, ਡਾ ਕਿ੍ਸ਼ਨ ਦੇਵ ਜੋਗੀਮਾਜਰਾ, ਪ੍ਰੋਫੈਸਰ ਗੁਰਮੁੱਖ ਸਿੰਘ ਪੰਧੇਰ, ਬੀਬੀ ਜਸਵਿੰਦਰ ਕੌਰ ਕਿਲਾਹਾਂਸ, ਨਿਰਮਲ ਸਿੰਘ ਗੋਗਾ, ਕਮਲਜੀਤ ਕੌਰ ਜੁਗੇੜਾ ਅਤੇ ਕੁਲਦੀਪ ਕੌਰ ਦੁਧਾਲ ਨੂੰ ਸਨਮਾਨਿਤ ਕੀਤਾ ਗਿਆ |