21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮਕਸੂਦੜਾ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 20 ਨੂੰ

Ad Position 21
No active advertisement
ਅਜੀਤ ਡੈਸਕ 19-12-2025
ਪਾਇਲ, 18 ਦਸੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਪੰਜਾਬੀ ਲਿਖਾਰੀ ਸਭਾ, ਮਕਸੂਦੜਾ (ਲੁਧਿ:) ਵਲੋਂ ਸਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 20ਦਸੰਬਰ, ਦਿਨ ਸ਼ਨੀਵਾਰ ਨੂੰ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਕਰਵਾਇਆ ਜਾ ਰਿਹਾ ਹੈ | ਜਗਦੇਵ ਮਕਸੂਦੜਾ, ਗੁਰਮੀਤ ਸਿੰਘ ਗਿੱਲ ਅਤੇ ਰਾਮ ਸਿੰਘ ਭੀਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ, ਪੰਜਾਬੀ ਸਾਹਿਤ ਅਕਾਦਮੀ ਦੇ ਜਰਨਲ ਸਕੱਤਰ, ਗੁਲਜ਼ਾਰ ਪੰਧੇਰ ਜੀ ਕਰਨਗੇ, ਜਦਕਿ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਅਤੇ ਬਲਦੇਵ ਸਿੰਘ ਝੱਜ ਵਿਸ਼ੇਸ਼ ਮਹਿਮਾਨ ਹੋਣਗੇ | ਸਭਾ ਵਲੋਂ ਹਰੇਕ ਸਾਲ ਪ੍ਰਦਾਨ ਕੀਤੇ ਜਾਂਦੇ, ਗੀਤ ਰਤਨ ਪੁਰਸਕਾਰ ਅਤੇ ਮੇਲੀ ਮਕਸੂਦੜਾ ਪੁਰਸਕਾਰ, ਕ੍ਰਮਵਾਰ ਸੰਤ ਸਿੰਘ ਸੋਹਲ ਅਤੇ ਦੀਪ ਦਿਲਬਰ ਨੂੰ ਦਿੱਤੇ ਜਾਣਗੇ | ਇਸ ਮੌਕੇ ਮਰਹੂਮ ਗੀਤਕਾਰ ਮੇਲੀ ਮਕਸੂਦੜਾ ਵਾਰੇ, ਕਵੀਸ਼ਰ ਪ੍ਰੀਤ ਸਿੰਘ ਸੰਦਲ ਵਲੋਂ ਸੰਪਾਦਿਤ ਕੀਤੀ ਪੁਸਤਕ, ਮੇਲੀ ਮਕਸੂਦੜਾ, ਜੀਵਨ ਅਤੇ ਰਚਨਾ ਲੋਕ ਅਰਪਣ ਕੀਤੀ ਜਾਵੇਗੀ | ਇਸ ਪੁਸਤਕ ਵਾਰੇ ਜਾਣ ਪਛਾਣ, ਗੁਰਸੇਵਕ ਢਿੱਲੋਂ ਕਰਵਾਉਣਗੇ | ਉਪਰੰਤ ਕਵੀ ਦਰਬਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਬੁਲੇ੍ਹਪੁਰ ਬਣਨ ਵਾਲੇ ਨਵੇਂ ਜੁਡੀਸ਼ੀਅਲ ਕੰਪਲੈਕਸ ਖ਼ਿਲਾਫ਼ ਕਿਸਾਨ ਸਭਾ, ਵਕੀਲਾਂ ਤੇ ਟਰੇਡ ਯੂਨੀਅਨ ਵਲੋਂ ਦਿੱਤਾ ਮੰਗ ਪ... ਅਗਲੀ ਖ਼ਬਰ 2027 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ- ਜੱਲ੍ਹਾ
Ad Position 24