21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੁਲੇ੍ਹਪੁਰ ਬਣਨ ਵਾਲੇ ਨਵੇਂ ਜੁਡੀਸ਼ੀਅਲ ਕੰਪਲੈਕਸ ਖ਼ਿਲਾਫ਼ ਕਿਸਾਨ ਸਭਾ, ਵਕੀਲਾਂ ਤੇ ਟਰੇਡ ਯੂਨੀਅਨ ਵਲੋਂ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 19-12-2025
ਖੰਨਾ, 18 ਦਸੰਬਰ (ਅਜੀਤ ਬਿਊਰੋ)-ਇੱਥੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਯੂਨਾਈਟੇਡ ਟਰੇਡਜ਼ ਯੂਨੀਅਨ ਕਾਂਗਰਸ ਅਤੇ ਵਕੀਲ ਸਾਹਿਬਾਨ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਾਂ ਦੋ ਵੱਖ-ਵੱਖ ਮੰਗ-ਪੱਤਰ ਉਪ-ਮੰਡਲ ਮਜਿਸਟਰੇਟ ਖੰਨਾ ਰਾਹੀਂ ਨਾਇਬ ਤਹਿਸੀਲਦਾਰ ਖੰਨਾ ਨੂੰ ਸੌਂਪੇ ਗਏ | ਇਹ ਮੰਗ-ਪੱਤਰ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਦਿੱਤੇ ਗਏ, ਜਿਨ੍ਹਾਂ ਵਿੱਚ ਬੁਲੇ੍ਹਪੁਰ (ਖੰਨਾ) ਵਿੱਚ ਅਣਉਚਿਤ, ਹੜ੍ਹ ਪ੍ਰਭਾਵਿਤ ਅਤੇ ਅਸੁਰੱਖਿਅਤ ਸਥਾਨ ਤੇ ਨਵੇਂ ਬਣਨ ਵਾਲੇ ਜੁਡੀਸ਼ੀਅਲ ਕੰਪਲੈਕਸ ਨੂੰ ਲੋਕ ਵਿਰੋਧੀ ਕਿਹਾ ਹੈ | ਆਗੂਆਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਲੋਕਾਂ ਦੀ ਸਹੂਲਤ, ਸੁਰੱਖਿਆ ਅਤੇ ਆਸਾਨ ਪਹੁੰਚ ਲਈ ਹੁੰਦੀਂ ਹੈ | ਬੁੱਲੇਪੁਰ ਵਾਲਾ ਸਥਾਨ ਨਾ ਤਾਂ ਭਵਿੱਖੀ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਨਾ ਹੀ ਜਨਤਕ ਸੁਰੱਖਿਆ ਦੇ ਮਿਆਰਾਂ 'ਤੇ ਖਰਾ ਉਤਰਦਾ ਹੈ | ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਘੱਟ ਜ਼ਮੀਨ 'ਤੇ ਬਣਾਇਆ ਗਿਆ ਜੁਡੀਸ਼ੀਅਲ ਕੰਪਲੈਕਸ ਕੁੱਝ ਸਾਲਾਂ ਵਿੱਚ ਹੀ ਅਸਫਲ ਸਾਬਤ ਹੋਵੇਗਾ | ਉਨ੍ਹਾਂ ਨੇ ਹੋਰ ਕਿਹਾ ਕਿ ਖੰਨਾ ਸ਼ਹਿਰ ਦਾ ਵੱਡਾ ਹਿੱਸਾ ਛਿੱਪਦੇ ਪਾਸੇ ਹੋਣ ਕਾਰਨ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਅਦਾਲਤ ਤੱਕ ਪਹੁੰਚ ਹੋਰ ਵੀ ਅÏਖੀ ਹੋ ਜਾਵੇਗੀ | ਇੰਡੀਆ ਸੰਯੁਕਤ ਕਿਸਾਨ ਸਭਾ ਨੇ ਮੰਗ ਕੀਤੀ ਕਿ ਬੁਲੇ੍ਹਪੁਰ (ਖੰਨਾ) ਵਿਚ ਬਣਨ ਵਾਲਾ ਜੁਡੀਸ਼ੀਅਲ ਕੰਪਲੈਕਸ ਤੁਰੰਤ ਰੱਦ ਕੀਤਾ ਜਾਵੇ, ਅੰਤ ਵਿਚ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ ਅੰਦਰ ਲੋਕ ਵਿਰੋਧੀ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਵਾਪਸ ਨਾ ਲਿਆ ਗਿਆ, ਤਾਂ ਕਿਸਾਨਾਂ, ਮਜ਼ਦੂਰਾਂ, ਵਕੀਲਾਂ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਵੱਡਾ ਲੋਕਤੰਤਰਿਕ ਸੰਘਰਸ਼ ਛੇੜਿਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਸੰਧੂ (ਸੂਬਾ ਪ੍ਰਧਾਨ), ਜਥੇਦਾਰ ਸਰਬਜੀਤ ਸਿੰਘ ਖ਼ਾਲਸਾ (ਕੇਂਦਰੀ ਕਮੇਟੀ ਮੈਂਬਰ), ਐਡਵੋਕੇਟ ਮਨਦੀਪ ਸਿੰਘ ਲਹਿਰੀ, ਐਡਵੋਕੇਟ ਗਜਿੰਦਰ ਸ਼ਰਮਾ, ਐਡਵੋਕੇਟ ਅਮਨਦੀਪ ਸਿੰਘ ਬਾਂਗੜ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਰਾਜਵੀਰ ਸਿੰਘ ਚੌਹਾਨ, ਐਡਵੋਕੇਟ ਗੁਰਵੀਰ ਸਿੰਘ ਅÏਜਲਾ, ਐਡਵੋਕੇਟ ਸੋਹਣ ਸਹੋਤਾ, ਦਿਲਪ੍ਰੀਤ ਸਿੰਘ ਢਿੱਲੋਂ, ਸ਼ਿਵਨੀਤ ਸਿੰਘ ਚਾਂਦਲਾ, ਹਰਦੀਪ ਸਿੰਘ ਇਕੋਲਾਹਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ, ਸੰਮਤੀ ਦੀਆਂ ਚੋਣਾਂ 'ਚ ਚੰਗੀ ਕਾਰਗੁਜ਼ਾਰੀ ਨੇ ਵਰਕਰਾਂ ਦੇ ਹੌਸਲੇ ਕੀਤੇ ਬੁਲੰਦ - ਆਗ... ਅਗਲੀ ਖ਼ਬਰ ਮਕਸੂਦੜਾ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 20 ਨੂੰ
Ad Position 24