ਬੀਜਾ, 18 ਦਸੰਬਰ (ਕਸ਼ਮੀਰਾ ਸਿੰਘ ਬਗਲੀ)-ਸ਼ੋ੍ਰਮਣੀ ਅਕਾਲੀ ਦਲ ਦੇ ਕੋਟ ਸੇਖੋਂ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਪਤਨੀ ਨੌਰੰਗ ਸਿੰਘ ਵਾਸੀ ਬੀਜਾ ਨੇ 482 ਵੋਟਾਂ ਦੇ ਕਰੀਬ ਵੱਡੀ ਲੀਡ ਲੈ ਇੱਕ ਵਾਰ ਫਿਰ ਇਸ ਪਰਿਵਾਰ ਨੇ ਅਕਾਲੀ ਦਲ ਦੀ ਸਰਦਾਰੀ ਨੂੰ ਬਰਕਰਾਰ ਰੱਖ ਕੇ ਹਲਕੇ ਅੰਦਰ ਇਤਿਹਾਸ ਰੱਚ ਦਿੱਤਾ ਹੈ | ਇਸ ਮੌਕੇ ਜੇਤੂ ਬੀਬੀ ਬਲਵਿੰਦਰ ਕੌਰ ਕੁਲਾਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿੱਥੇ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ, ਉਥੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਹਲਾਸ਼ੇਰੀ ਦੀ ਬਦੌਲਤ ਹੀ ਏਨੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋ ਸਕੀ ਹੈ | ਇਸ ਮੌਕੇ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ਇਲਾਕੇ ਦੇ ਅਕਾਲੀ ਵਰਕਰਾਂ ਤੇ ਲੋਕਾਂ ਨੇ ਸਾਡੇ ਪਰਿਵਾਰ ਦੇ ਨਾਲ ਪਹਿਲਾਂ ਵੀ ਚਟਾਨ ਵਾਂਗ ਖੜ੍ਹ ਕੇ ਸਾਨੂੰ ਬਲਾਕ ਸੰਮਤੀ ਦਾ ਮੈਂਬਰ ਬਣਾਇਆ ਸੀ | ਹੁਣ ਵੀ ਸਾਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸਾਡੇ ਪਰਿਵਾਰ 'ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਗੁਰਮੁੱਖ ਸਿੰਘ ਮਾਂਗਟ, ਮੋਹਨ ਸਿੰਘ ਜਟਾਣਾ, ਰਣਜੀਤ ਸਿੰਘ ਸਾਬਕਾ ਸਰਪੰਚ ਕੋਟ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ ਕੋਟ ਤੇ ਹੋਰ ਇਲਾਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਆਦਿ ਹਾਜ਼ਰ ਸਨ |