ਦੋਰਾਹਾ, 18 ਦਸੰਬਰ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਦੇ ਵੱਡੇ ਤੇ ਇਤਿਹਾਸਿਕ ਪਿੰਡ ਰਾਮਪੁਰ ਦੇ ਬਲਾਕ ਸੰਮਤੀ ਜੋਨ ਤੋਂ ਸਰਬ ਸਾਂਝੇ (ਅਜਾਦ) ਉਮੀਦਵਾਰ ਦਲਵਿੰਦਰ ਸਿੰਘ ਮਾਂਗਟ ਨੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਕਰਯੋਗ ਹੈ ਕਿ ਪਿੰਡ ਰਾਮਪੁਰ ਨੇ ਨਵੀਂ ਮਿਸਾਲ ਪੈਦਾ ਕਰਦਿਆਂ ਪੰਚਾਇਤ ਚੋਣ ਦੀ ਪਿਰਤ ਨੂੰ ਅੱਗੇ ਤੋਰਦਿਆਂ ਨੌਜਵਾਨ ਆਗੂ ਜਗਮਿੰਦਰ ਸਿੰਘ ਮਾਂਗਟ ਦੀ ਅਗਵਾਈ ਵਿਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਪਿਛਾੜਦੇ ਹੋਏ ਦੋਰਾਹਾ ਦੇ ਬਲਾਕ ਸੰਮਤੀ ਜੋਨ ਰਾਮਪੁਰ ਤੋਂ ਦਲਵਿੰਦਰ ਸਿੰਘ ਮਾਂਗਟ ਨੂੰ ਸਰਬ ਸਾਂਝਾ ਉਮੀਦਵਾਰ ਐਲਾਨ ਕਰ ਦਿੱਤਾ | ਸਹਿਕਾਰੀ ਸਭਾ ਰਾਮਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ, ਜਗਮਿੰਦਰ ਸਿੰਘ ਮਾਂਗਟ ਅਤੇ ਸਰਪੰਚ ਜਸਵੰਤ ਸਿੰਘ ਕਾਲਾ ਦੀ ਅਗਵਾਈ ਵਿੱਚ ਦੂਸਰੀਆਂ ਰਾਜਨੀਤਿਕ ਪਾਰਟੀਆਂ ਨਾਲ ਸਖਤ ਮੁਕਾਬਲਾ ਕਰਦੇ ਹੋਏ ਉਮੀਦਵਾਰ ਦਲਵਿੰਦਰ ਸਿੰਘ ਮਾਂਗਟ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ ਅਤੇ ਇਸ ਕਾਰਨ ਉਮੀਦਵਾਰ ਮਾਂਗਟ ਇਸ ਜੋਨ ਤੋਂ ਜਿੱਤ ਦਾ ਝੰਡਾ ਪਰਚਮ ਲਹਿਰਾਉਣ ਵਿੱਚ ਕਾਮਯਾਬ ਹੋਏ | ਜਿੱਤ ਤੋਂ ਬਾਅਦ ਅੱਜ ਉਮੀਦਵਾਰ ਮਾਂਗਟ ਤੇ ਜਗਮਿੰਦਰ ਸਿੰਘ ਮਾਂਗਟ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਸਮੇਂ ਬੀਰਪਾਲ ਸਿੰਘ ਮਾਂਗਟ, ਸਾਬਕਾ ਉਪ ਚੇਅਰਮੈਨ ਅਜੀਤ ਸਿੰਘ, ਸਤਪਾਲ ਸਿੰਘ ਸੱਤਾ, ਕੋਚ ਪ੍ਰੇਮ ਸਿੰਘ ਮਾਂਗਟ, ਕੁਲਵੰਤ ਸਿੰਘ ਯੂ ਕੇ, ਪ੍ਰਧਾਨ ਕੁਲਵੰਤ ਸਿੰਘ, ਭਗਵਾਨ ਸਿੰਘ, ਸੰਦੀਪ ਸਿੰਘ, ਸਾਦੀ ਯੂ ਕੇ, ਜੋਤੀ ਰਾਮਪੁਰ, ਨਾਜ਼ਰ ਸਿੰਘ, ਕੋਮਲ ਸਿੰਘ, ਦਲਵਿੰਦਰ ਸਿੰਘ ਬਿੱਲਾ, ਨਰਿੰਦਰ ਸਿੰਘ ਮਾਂਗਟ, ਜਗਜੀਵਨ ਸਿੰਘ, ਇਕਬਾਲ ਸਿੰਘ, ਰਫੀ ਮੁਹੰਮਦ, ਹਰਿੰਦਰ ਸਿੰਘ, ਭੁਪਿੰਦਰ ਸਿੰਘ ਬਾਰੀ, ਹਰਬੰਸ ਸਿੰਘ ਕੁੱਕੂ, ਸਾਬਕਾ ਪੰਚ ਰੂਪ ਸਿੰਘ, ਹਰਬੰਸ ਸਿੰਘ ਕਲਸੀ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ |