ਸਮਰਾਲਾ, 18 ਦਸੰਬਰ (ਗੋਪਾਲ ਸੋਫਤ)-ਸਥਾਨਕ ਬਲਾਕ ਸੰਮਤੀ ਜ਼ੋਨ ਹੇਡੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਦਿਹਾਤੀ ਹਲਕੇ ਵਿਚ ਕਮਲ ਦਾ ਫੁੱਲ ਖਿੜਾਉਣ ਵਾਲੀ ਬਬਲੀ ਰਾਣੀ, ਜਿਸ ਨੇ 187 ਵੋਟਾਂ ਨਾਲ ਜਿੱਤ ਹਾਸਲ ਕਰ ਕੇ ਮਾਛੀਵਾੜਾ ਬਲਾਕ ਵਿਚ ਇਕਲੌਤੀ ਸੀਟ ਪ੍ਰਾਪਤ ਕੀਤੀ ਹੈ, ਨੂੰ ਜਿਤਾਉਣ ਵਾਲੇ ਵੋਟਾਂ ਦਾ ਧੰਨਵਾਦ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਨੀਸ਼ੂ ਚਹਿਲਾਂ ਅੱਜ ਇਸ ਜ਼ੋਨ ਦੇ ਪਿੰਡ ਟੋਡਰਪੁਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ | ਕਾਂਗਰਸ ਅਤੇ ਅਕਾਲੀ ਦਲ ਦੇ ਕਾਗ਼ਜ਼ ਰੱਦ ਹੋ ਜਾਣ ਕਾਰਨ ਇਸ ਜ਼ੋਨ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਸਿੱਧਾ ਮੁਕਾਬਲਾ ਸੀ ਅਤੇ ਇਸ ਮੁਕਾਬਲੇ ਵਿਚ ਭਾਜਪਾ ਦੀ ਬਬਲੀ ਰਾਣੀ ਨੇ 1098 ਵੋਟਾਂ ਤੇ ਵਿਰੋਧੀ ਉਮੀਦਵਾਰ ਮਨਦੀਪ ਕੌਰ ਨੇ 911 ਵੋਟਾਂ ਪ੍ਰਾਪਤ ਕੀਤੀਆਂ ਹਨ | ਨੀਸ਼ੂ ਸ਼ਰਮਾ ਨੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੋਹਣ ਰਾਣਾ, ਸਿਕੰਦਰ ਸਿੰਘ ਬੁਆਲ, ਜੀਵਨ ਰਾਣਾ ਸਾਬਕਾ ਸਰਪੰਚ ਹੇਡੋਂ, ਧੰਨਾ ਹਰਿਓਾ, ਜੀਤ ਟੋਡਰਪੁਰ, ਟੋਨੀ ਹੇਡੋਂ, ਸ਼ਮਸ਼ੇਰ ਸਿੰਘ, ਰਣਧੀਰ ਸਿੰਘ ਧੀਰਾ, ਰੂਪ ਸਿੰਘ ਸਾਬਕਾ ਸਰਪੰਚ ਟੋਡਰਪੁਰ, ਮੇਵਾ ਸਿੰਘ, ਗੁਰਜੀਤ ਸਿੰਘ ਟੋਡਰਪੁਰ, ਬੱਗਾ ਸਿੰਘ, ਅਮਰਜੀਤ ਸਿੰਘ ਆਦਿ ਤੋਂ ਇਲਾਵਾ ਹਲਕਾ ਸਮਰਾਲਾ ਭਾਜਪਾ ਆਗੂ, ਵਰਕਰ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ |