ਮਲੌਦ, 18 ਦਸੰਬਰ (ਸਹਾਰਨ ਮਾਜਰਾ)- ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਸਹਾਰਨ ਮਾਜਰਾ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਪੰਧੇਰ, ਆਪ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਕਾਲੀ ਪੰਧੇਰ ਅਤੇ ਚਰਨਜੀਤ ਸਿੰਘ ਚਰਨੀ ਦੇ ਪਿਤਾ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਗੁਰਮੇਲ ਸਿੰਘ ਪੰਧੇਰ (ਪਟਵਾਰੀ) ਦਾ ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਸਵਰਗਵਾਸ ਹੋਣ 'ਤੇ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜਗਜੀਵਨਪਾਲ ਸਿੰਘ ਗਿੱਲ, ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਮਾ. ਮਲਕੀਤ ਸਿੰਘ ਸਹਾਰਨ ਮਾਜਰਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਪਿੰਦਰੀ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਮਾ. ਬਿਕਰਮ ਸਿੰਘ, ਬਲਬੀਰ ਸਿੰਘ ਬੀਰਾ, ਪ੍ਰਗਟ ਸਿੰਘ ਸਿਆੜ, ਅੰਮਿ੍ਤੀ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਨੰਬਰਦਾਰ ਚਰਨਜੀਤ ਸਿੰਘ ਸਰੋਏ, ਗੁਰਮੇਲ ਸਿੰਘ ਕੋਚ, ਮਾ. ਰਾਜ ਸਿੰਘ, ਕੈਨੇਡੀਅਨ ਗੁਰਦੀਪ ਸਿੰਘ ਢਿੱਲੋਂ, ਸ਼ੌਕੀਨ ਸਿੰਘ ਪੰਧੇਰ, ਭੁਪਿੰਦਰ ਸਿੰਘ ਭੂਪਾ, ਦਲਜੀਤ ਸਿੰਘ ਖਾਲਸਾ, ਹਰਜੀਵਨ ਸਿੰਘ, ਜ਼ੋਰਾ ਸਿੰਘ ਪੰਧੇਰ, ਨਰਦੀਪ ਪੰਧੇਰ, ਸੋਢੀ ਸਿੰਘ, ਜਗਰੂਪ ਸਿੰਘ ਜੂਪਾ, ਮਾ.ਸੁਖਪਾਲ ਸਿੰਘ, ਬੇਅੰਤ ਸਿੰਘ, ਗੁਰਵਿੰਦਰ ਸਿੰਘ ਪੰਧੇਰ ਸਮੇਤ ਵੱਡੀ ਗਿਣਤੀ ਵਿਚ ਸਨੇਹੀਆਂ ਵਲੋਂ ਪੰਧੇਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ |