16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਵਲੋਂ ਪੈਨਸ਼ਨਰਜ਼ ਦਿਵਸ 'ਤੇ 8 ਇਸਤਰੀ ਤੇ 6 ਪੁਰਸ਼ ਪੈਨਸ਼ਨਰ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-12-2025
ਸਮਰਾਲਾ, 19 ਦਸੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਵਲੋਂ 44ਵਾਂ ਪੈਨਸ਼ਨਰ ਦਿਵਸ ਸਰਪ੍ਰਸਤ ਰਾਮ ਰਤਨ ਦੀ ਯੋਗ ਅਗਵਾਈ ਅਤੇ ਪ੍ਰਧਾਨ ਮੇਘ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਬਿਮਲਾ ਦੇਵੀ ਧਰਮ ਪਤਨੀ ਸਵ. ਪ੍ਰੇਮ ਸਾਗਰ ਸ਼ਰਮਾ ਸਾਬਕਾ ਕਨਵੀਨਰ ਪੰਜਾਬ ਪੈਨਸ਼ਨਰ ਮਹਾਂ ਸੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਮਨਦੀਪ ਸਿੰਘ ਚੀਫ਼ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਵਿਚ 75 ਸਾਲ ਪੂਰੇ ਕਰ ਚੁੱਕੀਆਂ 8 ਇਸਤਰੀ ਪੈਨਸ਼ਨਰ ਮੈਂਬਰ ਅਤੇ 80 ਸਾਲ ਪੂਰੇ ਕਰ ਚੁੱਕੇ 6 ਪੁਰਸ਼ ਪੈਨਸ਼ਨਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਪੈਨਸ਼ਨਰ ਦਿਵਸ ਸਬੰਧੀ ਜਾਣਕਾਰੀ ਦਿੱਤੀ | ਸੰਗਠਨ ਦੇ ਸਰਪ੍ਰਸਤ ਹੈੱਡਮਾਸਟਰ ਰਾਮ ਰਤਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇੱਕ ਪਾਸੇ ਐੱਮ. ਐੱਲ. ਏ. ਤੇ ਐੱਮ. ਪੀ. ਸਹੁੰ ਚੁੱਕਣ ਸਾਰ ਲੱਖਾਂ ਦੀ ਪੈਨਸ਼ਨ ਲੈਣ ਦੇ ਹੱਕਦਾਰ ਹੋ ਜਾਂਦੇ ਹਨ | ਦੂਜੇ ਪਾਸੇ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਦੋ-ਦੋ, ਚਾਰ-ਚਾਰ ਰੁਪਏ ਪੈਨਸ਼ਨ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ | ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਸਮਾਗਮ ਦੌਰਾਨ ਪਿ੍ੰਸੀਪਲ ਟੀ. ਕੇ. ਸ਼ਰਮਾ, ਸਿਕੰਦਰ ਸਿੰਘ ਪੈਨਸ਼ਨਰ ਐਸੋਸੀਏਸ਼ਨ ਪਾਵਰ ਕੌਮ ਸਮਰਾਲਾ, ਨੇਤਰ ਸਿੰਘ ਮੁੱਤਿਓਾ ਅਤੇ ਰੌਸ਼ਨ ਲਾਲ ਅਰੋੜਾ ਨੇ ਵੀ ਸੰਬੋਧਨ ਕੀਤਾ | ਵਿਜੇ ਕੁਮਾਰ ਸ਼ਰਮਾ ਜਨਰਲ ਸਕੱਤਰ ਨੇ ਸੰਗਠਨ ਦੀਆਂ ਸਾਲ 2025 ਦੀਆਂ ਗਤੀਵਿਧੀਆਂ ਅਤੇ ਵਿੱਤੀ ਰਿਪੋਰਟ ਪੜ੍ਹੀ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ | ਇਸ ਸਮਾਗਮ ਵਿਚ ਚਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਲੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੇਮ ਨਾਥ ਖ਼ਜ਼ਾਨਚੀ, ਹਰੀ ਚੰਦ ਵਰਮਾ, ਸੁਨੀਲ ਕੁਮਾਰ ਸ਼ੁਕਲਾ, ਹਿੰਮਤ ਸਿੰਘ, ਗੁਰਚਰਨ ਸਿੰਘ, ਜੈ ਰਾਮ, ਸੁਰਿੰਦਰ ਵਰਮਾ, ਮੇਲਾ ਸਿੰਘ, ਪਿ੍ੰਸੀਪਲ ਹਰਿੰਦਰ ਪਾਲ ਸਿੰਘ, ਗੁਰਮੀਤ ਸਿੰਘ ਲੱਧੜਾ, ਰਤਨ ਲਾਲ, ਕਮਲਜੀਤ ਸ਼ਰਮਾ, ਚਮਨ ਲਾਲ, ਕੁਲਵੰਤ ਰਾਏ, ਬਲਵੀਰ ਸਿੰਘ, ਪਿ੍ੰਸੀਪਲ ਰਘਵੀਰ ਸਿੰਘ, ਜੁਗਲ ਕਿਸ਼ੋਰ ਸਾਹਨੀ, ਕੁਲਭੂਸ਼ਣ, ਲਾਭ ਸਿੰਘ, ਗੋਪਾਲ ਸਿੰਘ, ਮੁਖ਼ਤਿਆਰ ਕੌਰ, ਚਰਨ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸਿਟੀ 2 ਮੁਖੀ ਹਰਦੀਪ ਸਿੰਘ ਨੇ ਬਿਨਾਂ ਕਾਗ਼ਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ
Ad Position 24