ਖੰਨਾ, 19 ਦਸੰਬਰ (ਅਜੀਤ ਬਿਊਰੋ)-ਅੱਜ ਅਮਲੋਹ ਚੌਕ ਖੰਨਾ ਵਿੱਚ ਐਸ. ਐਚ. ਓ ਸਿਟੀ 2 ਹਰਦੀਪ ਸਿੰਘ ਵੱਲੋਂ ਸ਼ੱਕੀ ਵਾਹਨਾਂ ਅਤੇ ਬਿਨਾਂ ਕਾਗ਼ਜ਼ਾਤ ਵਾਲੇ ਸਕੂਟਰ ਕਾਰਾਂ ਦੇ ਚਲਾਨ ਕੱਟੇ ਗਏ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਰੋਜ਼ਾਨਾ ਚੱਲੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਗਲਤ ਅਨਸਰ ਜਾਂ ਬਿਨਾਂ ਕਾਗਜਾਤ ਵਾਲੇ ਵਾਹਨਾਂ ਨੂੰ ਛੱਡਿਆ ਨਹੀਂ ਜਾਵੇਗਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨਾਂ ਦੇ ਕਾਗ਼ਜ਼ਾਂ ਪੂਰੇ ਰੱਖੋ ਅਤੇ ਸੀਟ ਬੈਲਟ ਲਗਾ ਕਿ ਚਲੋ, ਧੁੰਦ ਸ਼ੁਰੂ ਹੋ ਚੁੱਕੀ ਹੈ ਆਪਣੇ ਵਾਹਨਾਂ ਦੀਆਂ ਲਾਈਟਾਂ ਰਿਫ਼ਲੈਕਟਰ ਅਤੇ ਧੀਮੀ ਗਤੀ ਵਿੱਚ ਵਾਹਨ ਚਲਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ | ਇਸ ਮੌਕੇ ਥਾਣੇਦਾਰ ਜਸਵੰਤ ਸਿੰਘ ਆਦਿ ਹਾਜ਼ਰ ਸਨ |