ਦੋਰਾਹਾ, 19 ਦਸੰਬਰ (ਮਨਜੀਤ ਸਿੰਘ ਗਿੱਲ)-ਸੀਨੀਅਰ ਤੇ ਟਕਸਾਲੀ ਭਾਜਪਾ ਆਗੂ ਵਿਨੋਦ ਬੈਕਟਰ (ਬਿੱਲਾ) ਦੀ ਸਤਿਕਾਰਯੋਗ ਮਾਤਾ ਉਮਾਵੰਤੀ ਬੈਕਟਰ ਦੇ ਅਚਾਨਕ ਅਕਾਲ ਚਲਾਣੇ 'ਤੇ ਵੱਖ- ਵੱਖ ਆਗੂਆਂ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ | ਕੌਮੀ ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰੇਵਾਲ ਭੂਖੜੀ ਨੇ ਬੈਕਟਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਮਾਵੰਤੀ ਬੈਕਟਰ ਦਾ ਵਿਛੋੜਾ ਸਿਰਫ਼ ਬੈਕਟਰ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਇਲਾਕੇ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਗਰੇਵਾਲ ਤੋਂ ਇਲਾਵਾ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਪ੍ਰਧਾਨ ਨਰਿੰਦਰ ਅੰਗਰੇਸ਼, ਰਾਮਪੁਰ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ, ਉਘੇ ਲੇਖਕ ਤੇ ਸਮਾਜ ਸੇਵੀ ਰਣਜੀਤ ਸਿੰਘ ਭੁੱਟਾ, ਸੀਨੀਅਰ ਆਗੂ ਰਾਮ ਸਰੂਪ ਭਨੋਟ, ਨੀਟੂ ਸ਼ਰਮਾ, ਆਰ. ਐਸ. ਐਸ ਖੰਡ ਕਾਰਿਵਾਹ ਕੀਮਤੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੰਚਾਰਜ ਮਨੋਜ ਕੁਮਾਰ ਪੰਡਿਤ, ਭਾਜਪਾ ਆਗੂ ਨੀਤੂ ਸਿੰਘ, ਨਰਿੰਦਰ ਕੁਮਾਰ ਅਤੇ ਲਵਲੀ ਨੇ ਬੈਕਟਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ |