ਸਾਹਨੇਵਾਲ, 19 ਦਸੰਬਰ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਬੇਟੇ ਅਤੇ ਕੌਮੀ ਬੁਲਾਰੇ ਯੂਥ ਆਗੂ ਸਿਮਰਜੀਤ ਸਿੰਘ ਢਿੱਲੋਂ ਸਾਹਨੇਵਾਲ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੂੰ ਨਾਲ ਲੈ ਕੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ | ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੋਕ ਪਿ੍ਅਤਾ ਦਿਨੋਂ ਦਿਨ ਵਧ ਰਹੀ ਹੈ ਅਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਅਤੇ ਹਲਕਾ ਸਾਹਨੇਵਾਲ ਵਿਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ | ਉਸ ਤੋਂ ਸਾਫ਼ ਹੈ ਕਿ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਮੌਕੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਤਾਇਆ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਆਉਣ ਵਾਲੀ 2027 ਦਾ ਮੁੱਢ ਬਣੇਗੀ | ਇਸ ਮੌਕੇ ਸਾਹਨੇਵਾਲ ਸਰਕਲ ਪ੍ਰਧਾਨ ਮਾਸਟਰ ਅਸ਼ੋਕ ਕੁਮਾਰ, ਹਰਿੰਦਰ ਸਿੰਘ ਰਾਜੂ ਸਰਕਲ ਪ੍ਰਧਾਨ, ਅੰਮਿ੍ਤਪਾਲ ਸਿੰਘ ਸਰਕਲ ਪ੍ਰਧਾਨ, ਗਗਨਦੀਪ ਸਿੰਘ ਢਿੱਲੋਂ ਸਰਪੰਚ ਭਾਗਪੁਰ, ਮਨਦੀਪ ਸਿੰਘ ਸਰਪੰਚ ਸਾਹਨੀ, ਗੁਰਦੀਪ ਸਿੰਘ ਭੋਲਾ ਪ੍ਰਧਾਨ, ਬਲਜੀਤ ਸਿੰਘ ਹਰਾ ਪ੍ਰਧਾਨ, ਜਸਦੀਪ ਸਿੰਘ ਜੱਜ ਉੱਪਲਾਂ, ਤੇਜ ਸਿੰਘ ਸਰਪੰਚ ਕੁਹਾੜਾ, ਪਿ੍ਤਪਾਲ ਸਿੰਘ ਰੈਂਪਾ ਕੁਹਾੜਾ, ਮਾਸਟਰ ਬਲਵਿੰਦਰ ਸਿੰਘ, ਰਮਨ ਕੁਮਾਰ ਨਿੰਮ੍ਹਾ ਸਾਹਨੇਵਾਲ, ਨਰਿੰਦਰ ਸਿੰਘ ਨਿੰਦੀ, ਪਦਮਜੀਤ ਸਿੰਘ ਹਰਾ, ਹਰਦੀਪ ਸਿੰਘ ਤੋਤਾ, ਤੇਜਿੰਦਰ ਸਿੰਘ ਬਲੈਕੀ ਰਾਮਗੜ੍ਹ, ਮਿੰਟੂ ਪੰਚ, ਜਗਮੋਹਨ ਸਿੰਘ ਝਾਬੇਵਾਲ, ਜਗਵੰਤ ਸਿੰਘ ਮੁਜਾਰਾ, ਅੰਮਿ੍ਤਪਾਲ ਸਿੰਘ ਸਰਕਲ ਪ੍ਰਧਾਨ, ਅਮਨਦੀਪ ਸਿੰਘ ਪੀ.ਏ., ਹਰਜੀਤ ਸਿੰਘ ਬਿੱਲੂ ਕਨੇਚ, ਰਜਿੰਦਰ ਸਿੰਘ ਰਾਜੂ ਸਾਹਨੇਵਾਲ, ਗੋਰਾ ਰਾਮਗੜ੍ਹ, ਗੈਰੀ ਰਾਮਗੜ੍ਹ, ਜਤਿੰਦਰ ਸਿੰਘ ਸਹਿਬਾਣਾ, ਮਨਜਿੰਦਰ ਸਿੰਘ ਕਾਕੂਵਾਲ, ਅਜਮੇਰ ਸਿੰਘ ਲਾਲੀ ਸਾਬਕਾ ਸਰਪੰਚ, ਅਵਤਾਰ ਸਿੰਘ ਕੁਹਾੜਾ ਸਰਕਲ ਪ੍ਰਧਾਨ, ਗੁਰਮੁਖ ਸਿੰਘ ਮੰਗਲੀ ਨੀਚੀ, ਪਵਨਦੀਪ ਸਿੰਘ ਕੂੰਨਰ, ਜੰਗ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |