ਸਮਰਾਲਾ, 20 ਦਸੰਬਰ (ਗੋਪਾਲ ਸੋਫਤ)-ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਖੇ ਛੋਟੇ ਬੱਚਿਆਂ ਲਈ 'ਬੇਬੀ ਟੈਲੇਂਟ ਸ਼ੋਅ' ਦਾ ਆਯੋਜਨ ਕੀਤਾ ਗਿਆ¢ ਇਸ ਵਿਚ ਦੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ¢ ਇਸ ਪ੍ਰੋਗਰਾਮ ਵਿਚ ਕਵਿਤਾਵਾਂ ਬੋਲਣੀਆਂ, ਸਭ ਤੋਂ ਵਧੀਆ ਸਮਾਰਟ ਬੇਬੀ, ਸਭ ਤੋਂ ਵਧੀਆ ਸਿਹਤਮੰਦ ਬੇਬੀ, ਸਟਾਈਲਿਸ਼, ਸੋਲੋ ਡਾਂਸ, ਬੈੱਸਟ ਸਪੀਕਰ ਆਦਿ ਗਤੀਵਿਧੀਆਂ ਸ਼ਾਮਲ ਕੀਤੀਆਂ ਗਈਆਂ ਜਿਸ ਦਾ ਬੱਚਿਆਂ ਨੇ ਬਹੁਤ ਹੀ ਆਨੰਦ ਮਾਣਿਆ ¢ ਪਿ੍ੰਸੀਪਲ ਡਾ. ਪੂਨਮ ਸ਼ਰਮਾ ਵਲੋਂ ਇਸ ਪ੍ਰੋਗਰਾਮ ਦੌਰਾਨ ਦੱਸਿਆ ਗਿਆ ਕਿ ਸਾਡਾ ਸਕੂਲ ਹਰ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਦਾ ਹੈ ਅਤੇ ਇਸ ਦਾ ਉਦੇਸ਼ ਬੱਚਿਆਂ ਵਿਚਲੇ ਚੰਗੇਰੇ ਵਿਵਹਾਰ ਨੰੂ ਉਜਾਗਰ ਕਰਨਾ ਹੈ |