ਮਲੌਦ, 19 ਦਸੰਬਰ (ਦਿਲਬਾਗ ਸਿੰਘ ਚਾਪੜਾ)- ਬਲਿਹਾਰੀ ਕੁਦਰਤ ਵਸਿਆ ਦੇ ਮਨਮੋਹਕ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਜਿੱਥੇ ਨਾਮ ਬਾਣੀ ਦੀ ਮਹਿਕ ਨੂੰ ਮਹਿਸੂਸ ਕਰਨ, ਜੀਵ ਜੰਤੂਆਂ ਅਤੇ ਬਨਸਪਤੀ ਨੂੰ ਪਿਆਰ ਕਰਨ ਦਾ ਸੰਕਲਪ ਦਿ੍ੜ ਕਰਵਾਇਆ ਜਾਂਦਾ ਹੈ | ਉੱਥੇ ਮਹੀਨਾਵਾਰੀ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਹੋਏ | ਖੁਲੇ ਪੰਡਾਲ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਪ੍ਰਮਾਣਾਂ ਰਾਹੀਂ ਦੱਸਿਆ ਕਿ ਸਤਿਗੁਰ ਦੀ ਰਹਿਮਤ ਨਾਲ ਸਤਿਸੰਗਤ ਦੀ ਪ੍ਰਾਪਤੀ ਹੁੰਦੀ ਹੈ, ਜਿਸ ਰਾਹੀਂ ਜਗਿਆਸੂ ਨੂੰ ਸੇਵਾ ਸਿਮਰਨ ਕਰਨ ਦੀ ਜਾਚ ਸਿਖਾਈ ਜਾਂਦੀ ਹੈ |