18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਕਾਲ ਗੁਰਮਤਿ ਸੰਗੀਤ ਅਕੈਡਮੀ ਨਵਾਂ ਪਿੰਡ ਕਿਸ਼ਨਪੁਰਾ ਦੀਆਂ ਟੀਮਾਂ ਦਾ 35ਵੇਂ ਕੀਰਤਨ ਪ੍ਰਤੀਯੋਗਤਾ ਵਿਚੋਂ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 26-12-2025
ਮਲੌਦ, 25 ਦਸੰਬਰ (ਸਹਾਰਨ ਮਾਜਰਾ)-ਪ੍ਰਸਿੱਧ ਗੁਰਮਤਿ ਪ੍ਰਚਾਰ ਟਰੱਸਟ ਪਿੰਡ ਫ਼ਰਵਾਲੀ ਵਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 35ਵੇਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਦੌਰਾਨ ਖ਼ਾਸ ਤੌਰ 'ਤੇ ਸਕੂਲੀ ਵਿਦਿਆਰਥੀਆਂ ਦੀ ਕੀਰਤਨ ਪ੍ਰਤੀਯੋਗਤਾ ਕਰਵਾਈ ਗਈ | 2 ਰੋਜ਼ਾ ਇਹ ਕੀਰਤਨ ਮੁਕਾਬਲੇ 6 ਕੈਟਾਗਰੀ ਵਿਚ ਹੋਏ | ਤਕਰੀਬਨ 40 ਟੀਮਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ | ਇਕ ਦਿਨ ਸ਼ੁੱਧ ਗੁਰਬਾਣੀ ਕੰਠ ਮੁਕਾਬਲੇ ਅਤੇ ਦੂਸਰੇ ਦਿਨ ਕੀਰਤਨ ਮੁਕਾਬਲੇ ਕਰਵਾਏ ਗਏ | ਅਕਾਲ ਗੁਰਮਤਿ ਸੰਗੀਤ ਅਕੈਡਮੀ ਕਿਸ਼ਨਪੁਰਾ ਦੇ ਵਿਦਿਆਰਥੀ ਏਕਮਜੋਤ ਸਿੰਘ, ਕਰਨਵੀਰ ਸਿੰਘ, ਨਵਜੋਤ ਸਿੰਘ, ਤੇਜਵਿੰਦਰ ਸਿੰਘ, ਬੇਅੰਤ ਸਿੰਘ ਨੇ ਪਹਿਲੀ ਕੈਟਾਗਿਰੀ ਵਿਚ ਭਾਗ ਲੈ ਕੇ 7 ਟੀਮਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਟਰੱਸਟ ਵਲੋਂ ਜੇਤੂ ਜੱਥੇ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਹ ਸਾਰੀ ਸੇਵਾ ਗਿਆਨੀ ਸੋਹਣ ਸਿੰਘ ਵਲੋਂ ਨਿਸ਼ਕਾਮ ਕੀਤੀ ਜਾਂਦੀ ਹੈ | ਇਸ ਮੌਕੇ ਭਾਈ ਹਰਕਰਨ ਸਿੰਘ ਪਿੰਕਾ ਸਹਾਰਨ ਮਾਜਰਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਬੇਦੀ, ਜਥੇ. ਪਰਮਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਲਦੇਵ ਸਿੰਘ, ਗੁਰਬਕਸ਼ ਸਿੰਘ, ਮਨਪ੍ਰੀਤ ਸਿੰਘ, ਜਗਪਾਲ ਸਿੰਘ, ਜਸਵਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਹੈੱਡ ਰਾਗੀ ਗੁਰਪ੍ਰੀਤ ਸਿੰਘ ਆਦਿ ਵਲੋਂ ਅਕੈਡਮੀ ਦੀ ਜਿੱਤ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਾਜੇਵਾਲ 'ਚ ਸਾਹਿਬਜ਼ਾਦਿਆਂ ਦੀ ਯਾਦ 'ਚ ਵੱਖ ਵੱਖ ਥਾਵਾਂ 'ਤੇ ਸਮਾਗਮ ਅਗਲੀ ਖ਼ਬਰ ਮੰਤਰੀ ਸੌਂਦ ਵਲੋਂ ਹਲਕਾ ਖੰਨਾ ਦੀਆਂ ਸੰਗਤਾਂ ਨਾਲ ਫ਼ਤਹਿਗੜ੍ਹ ਸਾਹਿਬ ਲਈ ਪੈਦਲ ਯਾਤਰਾ ਸ਼ੁਰੂ
Ad Position 24