ਏ. ਐਸ. ਕਾਲਜ, ਖੰਨਾ ਵਿਖੇ 7 ਰੋਜ਼ਾ ਐਨ. ਐਸ. ਐਸ ਕੈਂਪ
ਅਜੀਤ ਡੈਸਕ
26-12-2025
ਕੈਂਪ ਦੇ ਦੂਜੇ ਦਿਨ ਕਾਲਜ ਸਕੱਤਰ ਅਜੇ ਸੂਦ ਮੁੱਖ ਮਹਿਮਾਨ ਸਨ | ਉਨ੍ਹਾਂ ਨਾਲ ਕਾਲਜ ਪਿ੍ੰਸੀਪਲ ਡਾ. ਕੇ.ਕੇ. ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਦੂਜੇ ਦਿਨ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਆਰਟ ਆਫ਼ ਲਿਵਿੰਗ, ਖੰਨਾ ਤੋਂ ਚੰਦਰਕਲਾ ਰਿੰਕੂ ਦੁਆਰਾ ਕਰਵਾਏ ਇਕ ਪ੍ਰਭਾਵਸ਼ਾਲੀ ਯੋਗਾ ਸੈਸ਼ਨ ਨਾਲ ਹੋਈ |
ਇਸ ਤੋਂ ਬਾਅਦ ਸ਼ਖ਼ਸੀਅਤ ਵਿਕਾਸ 'ਤੇ ਕੇਂਦਰਿਤ ਇੱਕ ਜਾਣਕਾਰੀ ਭਰਪੂਰ ਲੈਕਚਰ ਲਾਇਆ ਗਿਆ | ਕਾਲਜ ਦੇ ਅੰਗਰੇਜ਼ੀ ਵਿਭਾਗ ਤੋਂ ਡਾ. ਮਨੂ ਵਰਮਾ ਸੈਸ਼ਨ ਦੇ ਰਿਸੋਰਸ ਪਰਸਨ ਸਨ | ਕਾਲਜ ਸਕੱਤਰ ਅਜੇ ਸੂਦ ਅਤੇ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਸਨ | ਸੈਸ਼ਨ ਦੌਰਾਨ ਪਿ੍ੰਸੀਪਲ ਡਾ. ਸ਼ਰਮਾ ਨੇ ਕਾਲਜ ਸਕੱਤਰ ਅਜੇ ਸੂਦ ਦਾ ਉਨ੍ਹਾਂ ਦੀ ਮੌਜੂਦਗੀ ਅਤੇ ਵਲੰਟੀਅਰਾਂ ਨੂੰ ਨਿਰੰਤਰ ਉਤਸ਼ਾਹਿਤ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ | ਡਾ. ਮੋਨਿਕਾ ਠਾਕੁਰ ਨੇ ਰਿਸੋਰਸ ਪਰਸਨ ਡਾ. ਮਨੂ ਵਰਮਾ ਦਾ ਧੰਨਵਾਦ ਕੀਤਾ | ਡਾ. ਮਨੂ ਵਰਮਾ ਨੂੰ ਕਾਲਜ ਵਲੋਂ ਧੰਨਵਾਦ ਦਾ ਚਿੰਨ੍ਹ ਭੇਟ ਕੀਤਾ ਗਿਆ | ਡਾ. ਦਿਨੇਸ਼ ਕੁਮਾਰ, ਪ੍ਰੋ. ਮਨਿੰਦਰ ਕੌਰ, ਪ੍ਰੋ. ਭੂਮਿਕਾ, ਪ੍ਰੋ. ਗਗਨਦੀਪ ਕੌਰ, ਪ੍ਰੋ. ਮੁਕਤਾਵਲੀ ਅਤੇ ਪ੍ਰੋ. ਸੋਨਾਲੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |