ਰਾੜਾ ਸਾਹਿਬ, 25 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਸਾਥੀਆਂ ਸਮੇਤ ਸ਼ਫਰ-ਏ-ਸ਼ਹਾਦਤ ਸਮਾਗਮਾਂ ਦੇ ਵਿਸ਼ਾਲ ਨਗਰ ਕੀਰਤਨ ਦੀਆਂ ਪ੍ਰਕਰਮਾ 'ਚ ਚੱਲਦਿਆਂ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਗੁ. ਠੰਡਾ ਬੁਰਜ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਗੁ. ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਤੇ ਵਿਧਾਇਕ ਗਿਆਸਪੁਰਾ ਵੱਲੋਂ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ | ਹਲਕਾ ਵਿਧਾਇਕ ਗਿਆਸਪੁਰਾ ਨੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਕਰਨ ਲਈ ਖ਼ਾਲਸਾ ਪੰਥ ਦੀ ਸਾਜਨਾ ਅਤੇ ਹੋਲਾ ਮੁਹੱਲਾ ਦੀ ਪਰੰਪਰਾ ਆਰੰਭੀ ਕੀਤੀ ਸੀ, ਉੱਥੇ ਹੀ ਸਾਹਿਬਜ਼ਾਦਿਆਂ ਨੇ ਵੀ ਸ਼ਹਾਦਤ ਦੇਣ ਵੇਲੇ ਜੈਕਾਰੇ ਲਗਾ ਕੇ ਚੜ੍ਹਦੀ ਕਲਾਂ ਦਾ ਸਬੂਤ ਦਿੱਤਾ ਸੀ | ਇਸ ਸਮੇਂ ਉਨ੍ਹਾਂ ਉਨ੍ਹਾਂ ਨਾਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ, ਬੀਬੀ ਰਮਨਦੀਪ ਕੌਰ ਗਿਆਸਪੁਰਾ, ਚੇਅਰਮੈਨ ਬੂਟਾ ਸਿੰਘ ਗਿੱਲ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਆੜਤੀ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਗੁਰਿੰਦਰ ਸਿੰਘ ਘੁਡਾਣੀ, ਅਵਤਾਰ ਸਿੰਘ ਬੋਪਾਰਾਏ ਘੁਡਾਣੀ, ਪਲਵਿੰਦਰ ਸਿੰਘ ਬਿੱਟੂ (ਲੰਢਾ) , ਲਖਵੀਰ ਸਿੰਘ ਅÏਜਲਾ, ਗੁਰਮੋਹਣ ਸਿੰਘ ਲੱਖਾ ਗਿੱਦੜੀ, ਮਨਦੀਪ ਸਿੰਘ ਕਟਾਹਰੀ, ਹਰਵਿੰਦਰ ਸਿੰਘ ਘਣਗਸ, ਦਵਿੰਦਰ ਸਿੰਘ ਗਰਚਾ, ਜਸ਼ਪ੍ਰੀਤ ਸਿੰਘ ਮਲੀਪੁਰ, ਯੂਥ ਆਗੂ ਅਭੈ ਸਿੰਘ ਬੈਂਸ (ਜੱਲ੍ਹਾ), ਠੇਕੇਦਾਰ ਮਨਜੀਤ ਸਿੰਘ ਪਾਇਲ, ਅਮਰਦੀਪ ਸਿੰਘ ਕੂਹਲੀ, ਬੋਬੀ ਕਪਿਲਾ, ਪੀ. ਏ ਮਨਜੀਤ ਸਿੰਘ ਡੀ ਸੀ., ਸੁਖਬੀਰ ਸਿੰਘ ਤਲਵਾੜਾ, ਦਲਵਿੰਦਰ ਸਿੰਘ ਝਾਂਬੇਵਾਲ, ਗੁਰਜਿੰਦਰ ਸਿੰਘ ਨਿੱਕਾ ਆਦਿ ਆਗੂਆਂ ਵੀ ਸ਼ਿਰਕਤ ਕੀਤੀ |