23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਦੁਖਦਾਈ ਮੌਤ <br/>

Ad Position 21
No active advertisement
ਅਜੀਤ ਡੈਸਕ 01-06-2025
ਸ਼ਹਿਣਾ, 31 ਮਈ (ਸੁਰੇਸ਼ ਗੋਗੀ)-ਪਿੰਡ ਉਗੋਕੇ ਨੇੜੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਨਾਲ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਪਿੰਡ ਜੈਮਲ ਸਿੰਘ ਵਾਲਾ ਤੋਂ ਢੂਲੇ ਦਾ ਸਮਾਨ ਸਵਰਾਜ ਟਰੈਕਟਰ 'ਤੇ ਲੱਦ ਕੇ ਪਿੰਡ ਗਿੱਲ ਕੋਠੇ ਛੱਡਣ ਲਈ ਜਾ ਰਹੇ ਸਨ, ਕਿ ਪਿੰਡ ਉਗੋਕੇ ਦੀ ਦਾਣਾ ਮੰਡੀ ਨੇੜੇ ਜਦ ਉਹ ਤਪਾ ਪੱਖੋ ਕੈਂਚੀਆਂ ਸੜਕ 'ਤੇ ਚੜ੍ਹਨ ਲੱਗੇ ਤਾਂ ਪਿੰਡ ਉਗੋਕੇ ਵਾਲੇ ਪਾਸਿਓ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗ਼ਲਤ ਢੰਗ ਨਾਲ ਮੋਟਰਸਾਈਕਲ ਮੋੜਨ ਕਾਰਨ ਟਰੈਕਟਰ ਡਰਾਈਵਰ ਉਲਝ ਗਿਆ ਅਤੇ ਟਰੈਕਟਰ ਟਰਾਲੀ ਢੂਲੇ ਦੇ ਸਮਾਨ ਨਾਲ ਭਰੀ ਹੋਣ ਕਾਰਨ ਜਦ ਉਸ ਦਾ ਸੰਤੁਲਨ ਵਿਗੜਿਆ ਤਾਂ ਟਰੈਕਟਰ 'ਤੇ ਪਾਸੇ ਤੇ ਬੈਠੇ ਲਖਵੀਰ ਸਿੰਘ ਨਿੱਕਾ ਪੱੁਤਰ ਬੰਤ ਸਿੰਘ ਵਾਸੀ ਚੋਪੜਾ ਪੱਤੀ ਮਹਿਲ ਕਲਾਂ ਟਰੈਕਟਰ ਤੋਂ ਡਿਗ ਪਿਆ ਅਤੇ ਟਰੈਕਟਰ ਦੇ ਟਾਇਰ ਹੇਠਾਂ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜਸਕਰਨ ਉਰਫ਼ ਕਰਨ ਪੱੁਤਰ ਚਮਕੌਰ ਸਿੰਘ ਵਾਸੀ ਚੋਪੜਾ ਪੱਤੀ ਮਹਿਲ ਕਲਾਂ ਜੋ ਮਿ੍ਤਕ ਦੇ ਤਾਏ ਦਾ ਲੜਕਾ ਹੈ ਅਤੇ ਜਸਵੀਰ ਸਿੰਘ ਸੀਰਾ ਪੱੁਤਰ ਜਸਮੇਲ ਸਿੰਘ ਵਾਸੀ ਛੀਨੀਵਾਲ ਕਲਾਂ ਵਾਲ-ਵਾਲ ਬਚ ਗਏ | ਮੋਟਰਸਾਈਕਲ ਸਵਾਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ | ਥਾਣਾ ਸ਼ਹਿਣਾ ਦੇ ਮੁਖੀ ਗੁਰਮੰਦਰ ਸਿੰਘ ਤੇ ਏ.ਐਸ.ਆਈ ਬਲੀ ਰਾਮ ਨੇ ਮਿ੍ਤਕ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਵਿਖੇ ਪਹੁੰਚਾਇਆ ਅਤੇ ਟਰੈਕਟਰ ਚਾਲਕ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ <br/> ਅਗਲੀ ਖ਼ਬਰ ਸ਼ੁਭਮ ਸ਼ਰਮਾ ਸ਼ੁਭੀ ਨੇ ਹਲਕੇ ਅੰਦਰ ਗਤੀਵਿਧੀਆਂ ਕੀਤੀਆਂ ਤੇਜ਼ <br/>
Ad Position 24