23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਠੱਗੀ ਮਾਰਨ ਦੇ ਦੋਸ਼ਾਂ ਤਹਿਤ ਦੋ ਔਰਤਾਂ ਸਮੇਤ ਤਿੰਨ 'ਤੇ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 01-06-2025
ਮਹਿਲ ਕਲਾਂ, 31 ਮਈ (ਅਵਤਾਰ ਸਿੰਘ ਅਣਖੀ)-ਜਸਵੀਰ ਸਿੰਘ ਬਾਜਵਾ ਪੁੱਤਰ ਸੁਰਜੀਤ ਸਿੰਘ ਵਾਸੀ ਸਹਿਜੜਾ ਨੇ ਪੁਲਿਸ ਥਾਣਾ ਮਹਿਲ ਕਲਾਂ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਦੋ ਅÏਰਤਾਂ ਸਮੇਤ ਤਿੰਨ ਉੱਪਰ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਨ ਦਾ ਪਤਾ ਲੱਗਿਆ ਹੈ | ਇਨਸਾਫ਼ ਦੀ ਮੰਗ ਕਰਦਿਆਂ ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਗੁਰਦੀਪ ਸਿੰਘ ਦਾ ਵਿਆਹ ਬਲਜਿੰਦਰ ਕੌਰ ਪੁੱਤਰੀ ਨਾਇਬ ਸਿੰਘ ਵਾਸੀ ਠੀਕਰੀਵਾਲਾ ਨਾਲ 10 ਜੂਨ 2022 ਨੂੰ ਕੀਤਾ ਸੀ | ਉਸ ਵੇਲੇ ਲੜਕੀ ਦੇ ਪਿਤਾ ਨਾਇਬ ਸਿੰਘ ਨੇ ਕਿਹਾ ਮੇਰੀ ਬੇਟੀ ਦੇ ਆਈਲੈਟਸ 'ਚ ਵਧੀਆ ਬੈਂਡ ਹਨ, ਅਸੀਂ ਉਸ ਨੂੰ ਕੈਨੇਡਾ ਭੇਜਣਾ ਚਾਹੁੰਦੇ ਹਾਂ, ਵਿਦੇਸ਼ ਭੇਜਣ ਦਾ ਸਾਰਾ ਖਰਚਾ ਤੁਹਾਨੂੰ (ਲੜਕੇ ਪਰਿਵਾਰ) ਨੂੰ ਕਰਨਾ ਪਵੇਗਾ | ਉਨ੍ਹਾਂ ਇਹ ਸਾਰੀ ਗੱਲ ਸਵੀਕਾਰ ਕਰਦਿਆਂ ਸਾਰਾ ਖ਼ਰਚ ਕਰ ਕੇ ਆਪਣੀ ਨੂੰਹ ਬਲਜਿੰਦਰ ਕੌਰ ਨੂੰ 9 ਦਸੰਬਰ 2022 ਨੂੰ ਕੈਨੇਡਾ ਭੇਜ ਦਿੱਤਾ | ਬਾਅਦ ਵਿਚ ਉਨ੍ਹਾਂ ਦਾ ਪੁੱਤਰ ਗੁਰਦੀਪ ਸਿੰਘ 7 ਮਈ 2023 ਨੂੰ ਕੈਨੇਡਾ ਪਹੁੰਚ ਗਿਆ | ਜਿੱਥੇ ਪਹੁੰਚਣ ਸਾਰ ਉਸ ਨੂੰ ਬਲਜਿੰਦਰ ਕੌਰ ਨੇ ਗਾਲ਼ੀ ਗਲੋਚ, ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ | ਇਸ ਸਬੰਧੀ ਬੇਟੇ ਵਲੋਂ ਮੈਨੂੰ ਸਾਰੀ ਗੱਲ ਫ਼ੋਨ 'ਤੇ ਦੱਸਣ ਤੇ ਜਦੋਂ ਉਨ੍ਹਾਂ ਇਸ ਬਾਰੇ ਨਾਇਬ ਸਿੰਘ ਨਾਲ ਗੱਲਬਾਤ ਕੀਤੀ ਕਿ ਤੁਸੀਂ ਸਾਡਾ ਜੋ 65 ਲੱਖ ਕਰੀਬ ਖਰਚਾ ਆਇਆ ਹੈ ਉਹ ਵਾਪਸ ਕਰ ਦਿਓ ਤਾਂ ਉਸ ਨੇ ਤੈਸ਼ ਵਿਚ ਆ ਕੇ ਕਿਹਾ ਕਿ ਸਾਡੀ ਲੜਕੀ ਤਾਂ ਵਿਦੇਸ਼ ਚਲੀ ਗਈ ਹੈ | ਉਸ ਨੇ ਖ਼ਰਚ ਆਏ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ | ਸ਼ਿਕਾਇਤ ਕਰਤਾ ਜਸਵੀਰ ਸਿੰਘ ਬਾਜਵਾ ਵਲੋਂ ਲੜਕੀ ਨੂੰ ਵਿਦੇਸ਼ ਭੇਜਣ ਦਾ ਖਰਚਾ, ਵਿਦੇਸ਼ ਵਿਚ ਪੜਾਈ, ਜੀ.ਆਈ.ਸੀ, ਟਿਕਟਾਂ, ਸ਼ਾਪਿੰਗ, ਨਕਦੀ ਤੋਂ ਇਲਾਵਾ ਵਿਆਹ, ਪਾਰਟੀ ਵਗ਼ੈਰਾ ਉੱਪਰ ਕਰੀਬ 57 ਲੱਖ 85 ਹਜ਼ਾਰ 277 ਰੁਪਏ ਆਏ ਦੱਸਿਆ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਬਲਜਿੰਦਰ ਕੌਰ ਪੁੱਤਰੀ ਨਾਇਬ ਸਿੰਘ ਵਾਸੀ ਠੀਕਰੀਵਾਲਾ ਹਾਲ ਆਬਾਦ ਕੈਨੇਡਾ, ਨਾਇਬ ਸਿੰਘ ਪੁੱਤਰ ਮੀਤਾ ਸਿੰਘ ਅਤੇ ਚਰਨਜੀਤ ਕੌਰ ਪਤਨੀ ਨਾਇਬ ਸਿੰਘ ਵਾਸੀਆਨ ਠੀਕਰੀਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਔਰਤ ਤੋਂ ਪਰਸ ਖੋਹਣ ਵਾਲੇ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ <br/>
Ad Position 24