ਬਰਨਾਲਾ, 31 ਮਈ (ਰਾਜ ਪਨੇਸਰ)-ਸਥਾਨਕ ਪੰਚਾਇਤੀ ਮੰਦਰ ਕੋਲ ਔਰਤ ਤੋਂ ਪਰਸ ਜਿਸ 'ਚ 20 ਹਜ਼ਾਰ ਰੁਪਏ ਨਗਦੀ ਤੇ ਮੋਬਾਈਲ ਫ਼ੋਨ ਖੋਹਣ ਵਾਲੇ ਨਾਮਾਲੂਮ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਚੰਚਲ ਪਤਨੀ ਤਿਲਕ ਰਾਜ ਵਾਸੀ ਅਹਾਤਾ ਨਰਾਇਣ ਸਿੰਘ ਬਰਨਾਲਾ ਪੈਦਲ ਬਾਜ਼ਾਰ ਗਏ ਹੋਏ ਸੀ | ਜਦੋਂ ਵਾਪਸੀ 'ਤੇ ਪੰਚਾਇਤੀ ਮੰਦਰ ਕੋਲ ਪਹੁੰਚੀ ਤਾਂ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਨੇ ਔਰਤ ਦੇ ਹੱਥ 'ਚ ਫੜਿਆ ਪਰਸ ਖੋਹ ਕੇ ਫ਼ਰਾਰ ਹੋ ਗਏ | ਜਿਸ ਵਿਚ 20 ਹਜ਼ਾਰ ਰੁਪਏ ਦੀ ਨਗਦੀ ਤੇ ਮੋਬਾਈਲ ਫ਼ੋਨ ਸੀ | ਥਾਣਾ ਸਿਟੀ-1 ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਈ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਚੋਰ ਲੁਟੇਰਿਆਂ ਨੂੰ ਪੁਲਿਸ ਦਾ ਡਰ ਰਿਹਾ ਹੀ ਨਹੀਂ ਹੈ | ਪੁਲਿਸ ਪਹਿਲਾਂ ਹੋਈਆਂ ਚੋਰੀਆਂ ਨੂੰ ਹੱਲ ਕਰਨ ਦਾ ਦਾਅਵਾ ਕਰਦੇ ਹੀ ਹਨ | ਚੋਰ ਲੁਟੇਰੇ ਨਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਅਨੇਕਾਂ ਹੀ ਸਵਾਲ ਖੜ੍ਹੇ ਕਰ ਜਾਂਦੇ ਹਨ | ਸ਼ਹਿਰ ਵਾਸੀ ਅਜਿਹੀਆਂ ਘਟਨਾਵਾਂ ਤੋਂ ਕਦੋਂ ਨਿਜਾਤ ਪਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗੇ?