11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਅੰਦਰਲੀ ਅਨਾਜ ਮੰਡੀ ਤਪਾ 'ਚ ਮੂੰਗੀ ਦੀ ਆਮਦ ਹੋਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-06-2025
ਤਪਾ ਮੰਡੀ, 2 ਜੂਨ (ਪ੍ਰਵੀਨ ਗਰਗ)-ਅੰਦਰਲੀ ਅਨਾਜ ਮੰਡੀ ਵਿਖੇ ਕਣਕ ਦੇ ਸੀਜ਼ਨ ਤੋਂ ਬਾਅਦ ਹੁਣ ਮੂੰਗੀ ਦੀ ਆਮਦ ਸ਼ੁਰੂ ਹੋ ਗਈ ਹੈ | ਜਿੱਥੇ ਕਿਸਾਨ ਵਲੋਂ ਲਿਆਂਦੀ ਗਈ ਮੂੰਗੀ ਜੋ 150 ਦੇ ਕਰੀਬ ਗੱਟੇ ਸਨ ਨੂੰ ਵੱਖ-ਵੱਖ ਵਪਾਰੀਆਂ ਵਲੋਂ ਖਰੀਦ ਕੀਤਾ ਗਿਆ | ਇਹ ਮੂੰਗੀ ਲਗਭਗ 7400 ਤੋਂ ਲੈ ਕੇ 7500 ਤੱਕ ਖਰੀਦ ਹੋਈ | ਮੂੰਗੀ ਦੀ ਆਮਦ ਹੋਣ ਤੇ ਵਪਾਰੀਆਂ ਦੇ ਚਿਹਰਿਆਂ ਤੇ ਖ਼ੁਸ਼ੀ ਦੀ ਝਲਕ ਦਿਖਾਈ ਦੇ ਰਹੀ ਸੀ | ਜਦ ਕਿ ਮੂੰਗੀ ਦੇ ਰੇਟ ਨੂੰ ਲੈ ਕੇ ਕਿਸਾਨ ਵੀ ਸ਼ਸ਼ੋਪੰਜ 'ਚ ਨਜ਼ਰ ਆਏ, ਕਿਉਂਕਿ ਮੂੰਗੀ ਦਾ ਐਮ.ਐਸ.ਪੀ. ਰੇਟ 8682 ਰੁਪਏ ਦੇ ਕਰੀਬ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੂੰਗੀ ਐਮ.ਐਸ.ਪੀ. ਤੇ ਖਰੀਦ ਕੀਤੀ ਜਾਵੇ | ਇਸ ਮੌਕੇ ਮਦਨ ਘੜੈਲਾ, ਸੰਜੀਵ ਪੱਖੋ, ਸ਼ਿਵ ਲਾਲ, ਬੂਟਾ ਕਾਹਨੇਕੇ, ਭੂਸ਼ਨ ਮਿੱਤਲ, ਜੀਵਨ ਬਾਂਸਲ, ਵਿਜੈ ਬਾਂਸਲ, ਦੀਪਕ ਬਾਂਸਲ, ਸ਼ਾਂਤੀ ਲੋਹੇ ਵਾਲਾ, ਵਕੀਲ ਬਦਰਾ ਤੋਂ ਇਲਾਵਾ ਮਾਰਕੀਟ ਕਮੇਟੀ ਤਪਾ ਦੇ ਮੁਲਾਜ਼ਮ ਵਿਕਰਮ ਕੁਮਾਰ ਲੋਟਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਜੰਗੀਆਣਾ ਵਿਖੇ ਪੰਜ ਰੋਜ਼ਾ ਸਮਰ ਕੈਂਪ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਲੋਂ 10 ਰੋਜ਼ਾ ਸਮਰ ਕੈਂਪ ਸ਼ੁਰੂ <br/>
Ad Position 24