ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਵੱਖ-ਵੱਖ ਵਿਅਕਤੀਆਂ 'ਤੇ ਪਰਚੇ ਦਰਜ ਕੀਤੇ ਹਨ | ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਏ.ਐੱਸ.ਆਈ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਭਗਤਪੁਰਾ ਲਿੰਕ ਸੜਕ 'ਤੇ ਬਚਿੱਤਰ ਸਿੰਘ ਉਰਫ਼ ਤਿੱਤਰ ਪੱੁਤਰ ਵਜੀਰ ਸਿੰਘ ਵਾਸੀ ਮੌੜ ਪਟਿਆਲਾ, ਲਵਪ੍ਰੀਤ ਸਿੰਘ ਲਵੀ ਪੱੁਤਰ ਕੁਲਦੀਪ ਸਿੰਘ ਵਾਸੀ ਮੌੜ ਪਟਿਆਲਾ ਨੂੰ ਆਲਟੋ ਕਾਰ ਡੀ.ਐਲ 3, ਸੀ.ਏ.ਡੀ 8168 ਜਿਸ ਵਿਚ 60 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕਰ ਕੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਬਲਦੇਵ ਸਿੰਘ ਏ.ਐੱਸ.ਆਈ ਨੇ ਹੀ ਪੱਖੋ ਕੈਂਚੀਆਂ ਨੇੜੇ ਸੂਏ ਦੀ ਪਟੜੀ ਤੋਂ ਹਰਵਿੰਦਰ ਸਿੰਘ ਪੱੁਤਰ ਅਜਮੇਰ ਸਿੰਘ ਵਾਸੀ ਕੈਰੇ ਨੂੰ 300 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ |