ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਦਾ ਇਕ ਗ਼ਰੀਬ ਪਰਿਵਾਰ ਨੌਜਵਾਨ ਪੱੁਤ ਦੀ ਲਾਸ਼ ਘਰੇ ਰੱਖ ਕੇ ਇਨਸਾਫ਼ ਦੀ ਉਡੀਕ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ 2 ਮਹੀਨੇ ਪਹਿਲਾਂ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਸ਼ਹਿਣਾ ਦੇ ਨੌਜਵਾਨ ਕਰਨੈਲ ਸਿੰਘ ਪੱੁਤਰ ਮਹਿੰਦਰ ਸਿੰਘ ਨੂੰ ਹਸਪਤਾਲ ਬਰਨਾਲਾ, ਬਾਅਦ ਵਿਚ ਫ਼ਰੀਦਕੋਟ ਲਿਜਾਇਆ ਗਿਆ | ਦੋ ਮਹੀਨੇ ਦੇ ਲੰਬੇ ਇਲਾਜ ਉਪਰੰਤ ਜਿੱਥੇ ਪਰਿਵਾਰ ਆਪਣੇ ਪੱੁਤ ਦੀ ਜਾਨ ਬਚਾਉਣ ਲਈ ਹਸਪਤਾਲਾਂ ਵਿਚ ਦਿਨ-ਰਾਤ ਇਕ ਕਰਦਾ ਰਿਹਾ, ਉੱਥੇ ਸੜਕ ਹਾਦਸੇ ਵਿਚ ਜ਼ਖ਼ਮੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਜੱਦੋ ਜਹਿਦ ਕਰਦਾ ਰਿਹਾ | ਅਖੀਰ ਸ਼ਹਿਣਾ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ 4 ਅਪ੍ਰੈਲ ਨੂੰ ਕੇਸ ਦਰਜ ਕਰ ਲਿਆ, ਪਰ ਸਬੰਧਿਤ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ | ਆਿਖ਼ਰ ਇਲਾਜ ਦੌਰਾਨ ਕਰਨੈਲ ਸਿੰਘ ਦਮ ਤੋੜ ਗਿਆ | ਸ਼ਹਿਣਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਕਿਹਾ, ਪਰ ਪਰਿਵਾਰਕ ਮੈਂਬਰ ਮਿ੍ਤਕ ਕਰਨੈਲ ਸਿੰਘ ਦੇ ਸੜਕ ਹਾਦਸੇ ਵਿਚ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋਏ ਵਿਅਕਤੀਆਂ ਖ਼ਿਲਾਫ਼ ਸ਼ਨਾਖ਼ਤ ਕਰਨ ਅਤੇ ਗਿ੍ਫ਼ਤਾਰ ਕੀਤੇ ਜਾਣ ਤਕ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਨਹੀਂ ਮੰਨਿਆ | ਚਾਰ ਦਿਨ ਲੰਘ ਜਾਣ ਦੇ ਬਾਵਜੂਦ ਮਿ੍ਤਕ ਕਰਨੈਲ ਸਿੰਘ ਦੀ ਮਿ੍ਤਕ ਦੇਹ ਉਸ ਦੇ ਪਰਿਵਾਰ ਵਲੋਂ ਫਰੀਜ਼ਰ ਵਿਚ ਲਾ ਕੇ ਰੱਖੀ ਹੋਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ | ਸ਼ਹਿਣਾ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਜੇਕਰ ਅਜੋਕੇ ਸਮੇਂ ਸਰਕਾਰ ਦੇ ਰਾਜ ਸਮੇਂ ਪੁਲਿਸ ਪ੍ਰਸ਼ਾਸਨ ਇਕ ਗ਼ਰੀਬ ਵਿਅਕਤੀ ਨੂੰ ਇਨਸਾਫ਼ ਨਹੀਂ ਦਿਵਾ ਸਕਦਾ, ਹੋਰ ਕੀ ਆਸ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਇਕ ਮਾਪਿਆਂ ਦਾ ਨੌਜਵਾਨ ਕਮਾਓ ਪੱੁਤ ਅਜਾਈ ਮੌਤ ਦੇ ਮੰੂਹ ਵਿਚ ਚਲਾ ਗਿਆ, ਪਰ ਪ੍ਰਸ਼ਾਸਨ ਨੇ ਸੜਕ ਹਾਦਸੇ ਲਈ ਜ਼ੰੁਮੇਵਾਰ ਦੋਸ਼ੀ ਗਿ੍ਫ਼ਤਾਰ ਨਹੀਂ ਕੀਤੇ | ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਆਗੂ ਐੱਸ.ਸੀ ਸੈੱਲ ਕਾਂਗਰਸ ਨੇ ਕਿਹਾ ਕਿ ਗ਼ਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਲੋਕਾਂ ਦੇ ਸਹਿਯੋਗ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਕਤ ਪਰਿਵਾਰ ਦੀ ਮਦਦ ਹਾਲੇ ਵੀ ਨਹੀਂ ਕਰਦੀ, ਤਾਂ ਇਸ ਨੂੰ ਸੰਘਰਸ਼ ਦਾ ਰੂਪ ਦਿੱਤਾ ਜਾਵੇਗਾ, ਕਿਉਂਕਿ ਗ਼ਰੀਬ ਪਰਿਵਾਰ ਨੇ ਪਿੰਡ ਵਿਚੋਂ ਪੈਸੇ ਇਕੱਤਰ ਕਰ ਕੇ ਖ਼ਰਚੇ ਹਨ | ਇਸ ਮਾਮਲੇ ਸਬੰਧੀ ਥਾਣਾ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਜਿਸ ਵਿਚ ਕਰਨੈਲ ਸਿੰਘ ਦੀ ਇਲਾਜ ਉਪਰੰਤ ਜਾਨ ਚਲੀ ਗਈ, ਉਸ ਲਈ ਜ਼ੰੁਮੇਵਾਰ ਵਿਅਕਤੀ ਅਵਤਾਰ ਸਿੰਘ ਤਾਰੀ ਪੱੁਤਰ ਮਲਕੀਤ ਸਿੰਘ ਦੀ ਸ਼ਨਾਖ਼ਤ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਪਰਚਾ ਦਰਜ ਕੀਤੇ ਜਾਣ ਦੇ ਬਾਵਜੂਦ ਪਰਿਵਾਰਕ ਮੈਂਬਰ ਸੜਕ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਦੀ ਗਿ੍ਫ਼ਤਾਰੀ ਤੱਕ ਲਾਸ਼ ਦਾ ਸਸਕਾਰ ਨਾ ਕੀਤੇ ਜਾਣ ਲਈ ਅੜੇ ਹੋਏ ਸਨ |