11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਟਰੈਕਟਰ ਹੇਠਾਂ ਆ ਕੇ ਮਰਨ ਵਾਲੇ ਵਿਅਕਤੀ ਦੀ ਮੌਤ ਸਬੰਧੀ ਮੋਟਰਸਾਈਕਲ ਚਾਲਕਾਂ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 03-06-2025
ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਪਿੰਡ ਉਗੋਕੇ ਨੇੜੇ ਬੀਤੇ ਦਿਨ ਢੂਲੇ ਦੇ ਸਮਾਨ ਨਾਲ ਭਰੇ ਟਰੈਕਟਰ ਟਰਾਲੀ ਹੇਠਾਂ ਆ ਕੇ ਮਹਿਲ ਕਲਾਂ ਵਾਸੀ ਨੌਜਵਾਨ ਦੀ ਹੋਈ ਮੌਤ ਦੇ ਸਬੰਧ ਵਿਚ ਅਣਪਛਾਤੇ ਮੋਟਰਸਾਈਕਲ ਚਾਲਕਾਂ ਤੇ ਸ਼ਹਿਣਾ ਪੁਲਿਸ ਨੇ ਪਰਚਾ ਦਰਜ ਕਰ ਲਿਆ | ਸ਼ਹਿਣਾ ਪੁਲਿਸ ਨੂੰ ਸੁਖਵਿੰਦਰ ਸਿੰਘ ਉਰਫ਼ ਬਿੰਦਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਚੋਪੜਾ ਪੱਤੀ ਮਹਿਲ ਕਲਾਂ ਵਲੋਂ ਦਿੱਤੇ ਬਿਆਨ ਅਨੁਸਾਰ ਕਿ ਮੇਰਾ ਭਰਾ ਲਖਵੀਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ 31 ਮਈ ਨੂੰ ਮੈ ਆਪਣੇ ਕੰਮਕਾਰ ਦੇ ਸਬੰਧ ਵਿਚ ਤਪਾ ਮੰਡੀ ਤੋ ਆਪਣੇ ਮੋਟਰਸਾਈਕਲ ਪਰ ਪਿੰਡ ਵਾਪਸ ਆ ਰਿਹਾ ਸੀ | ਮੇਰਾ ਭਰਾ ਲਖਵੀਰ ਸਿੰਘ, ਮੇਰੇ ਪਿੰਡ ਦਾ ਜਸਕਰਨ ਸਿੰਘ ਅਤੇ ਜਸਵੀਰ ਸਿੰਘ ਦਿਉਲ ਸਟਰਿੰਗ ਸਟੋਰ ਗਿੱਲ ਕੋਠੇ ਸ਼ਹਿਣਾ ਦੇ ਟਰੈਕਟਰ ਸਵਰਾਜ ਮਾਰਕਾ 724 ਰੰਗ ਲਾਲ ਚਿੱਟਾ ਨੰਬਰੀ ਪੀ.ਬੀ 04ਐਫ-9420 ਸਮੇਤ ਟਰਾਲੀ ਪਰ ਪਿੰਡ ਜੈਮਲ ਸਿੰਘ ਵਾਲਾ ਤੋਂ ਢੂਲੇ ਦਾ ਸਮਾਨ ਖੋਲ ਕੇ ਗਿੱਲ ਕੋਠੇ ਨੂੰ ਵਾਇਆ ਤਪਾ ਪੱਖੋ ਕੈਂਚੀਆਂ ਰੋਡ ਤੋਂ ਆ ਰਹੇ ਸੀ, ਮੈ ਇਨ੍ਹਾਂ ਦੇ ਪਿੱਛੇ ਆਪਣੇ ਮੋਟਰਸਾਈਕਲ ਪਰ ਆ ਰਿਹਾ ਸੀ | ਪਿੰਡ ਉਗੋਕੇ ਨੇੜੇ ਚੁਰਸਤੇ ਪਰ ਪਿੰਡ ਉਗੋਕੇ ਵਲੋਂ ਇਕ ਮੋਟਰਸਾਈਕਲ ਜਿਸ ਪਰ ਤਿੰਨ ਜਾਣੇ ਸਵਾਰ ਸਨ ਅਤੇ ਮੋਟਰਸਾਈਕਲ ਚਾਲਕ ਮੋਬਾਈਲ ਸੁਣ ਰਿਹਾ ਸੀ ਨੇ ਆਪਣਾ ਮੋਟਰਸਾਈਕਲ ਬੜੀ ਤੇਜ਼ੀ ਨਾਲ ਪੱਖੋ ਕੈਂਚੀਆਂ ਸਾਈਡ ਨੂੰ ਰੋਡ ਪਰ ਚੜ੍ਹਾ ਲਿਆ, ਤਾਂ ਜਸਵੀਰ ਸਿੰਘ ਤੋਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਫੁੱਟਪਾਥ ਪਰ ਚੜ ਗਿਆ ਤਾਂ ਮੇਰਾ ਭਰਾ ਲਖਵੀਰ ਸਿੰਘ ਜੋ ਟਰੈਕਟਰ ਦੇ ਮੱਡ ਗਾਰਡ ਤੋਂ ਤਿਲਕ ਕੇ ਹੇਠਾਂ ਟਰੈਕਟਰ ਦੇ ਵੱਡੇ ਟਾਇਰ ਮੂਹਰੇ ਡਿਗ ਗਿਆ ਤੇ ਟਰੈਕਟਰ ਮੇਰੇ ਭਰਾ ਲਖਵੀਰ ਸਿੰਘ ਦੇ ਸਿਰ ਦੇ ਉੱਪਰ ਦੀ ਲੰਘ ਗਿਆ | ਜਿਸ ਨਾਲ ਮੇਰੇ ਭਰਾ ਲਖਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਕਤ ਬਿਆਨਾਂ ਉਪਰੰਤ ਪੁਲਿਸ ਨਾਮਾਲੂਮ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਤੇ ਪਰਚਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਮੁਕੱਦਮੇ ਦਰਜ ਕਰਨ ਦੇ ਬਾਵਜੂਦ ਪੰਜਾਬ ਅੰਦਰੋਂ ਨਸ਼ਾ ਖ਼ਤਮ ਨਹੀਂ ਹੋਇਆ-ਰਾਜਾ ਵੜਿੰਗ <br/> ਅਗਲੀ ਖ਼ਬਰ ਨੌਜਵਾਨ ਪੁੱਤ ਦੀ ਲਾਸ਼ ਚਾਰ ਦਿਨ ਤੋਂ ਘਰ ਰੱਖ ਕੇ ਪਰਿਵਾਰ ਕਰ ਰਿਹਾ ਇਨਸਾਫ਼ ਦੀ ਉਡੀਕ
Ad Position 24