11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਹਜ਼ਾਰਾਂ ਮੁਕੱਦਮੇ ਦਰਜ ਕਰਨ ਦੇ ਬਾਵਜੂਦ ਪੰਜਾਬ ਅੰਦਰੋਂ ਨਸ਼ਾ ਖ਼ਤਮ ਨਹੀਂ ਹੋਇਆ-ਰਾਜਾ ਵੜਿੰਗ <br/>

Ad Position 21
No active advertisement
ਬਰਨਾਲਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ, ਨਾਲ ਵਿਜੈਇੰਦਰ ਸਿੰਗਲਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੇ ਹੋਰ | (ਸੱਜੇ) ਸੰਵਿਧਾਨ ਬਚਾਓ ਰੈਲੀ 'ਚ ਠਾਠਾਂ ਮਾਰਦਾ ਇਕੱਠ | ਤਸਵੀਰਾਂ : ਰਿੰਪੀ ਸਟੂਡੀਓ <br/> 03-06-2025
ਬਰਨਾਲਾ, 2 ਜੂਨ (ਰਾਜ ਪਨੇਸਰ)-ਸਥਾਨਕ ਅਨਾਜ ਮੰਡੀ ਬਰਨਾਲਾ ਵਿਖੇ ਸੰਵਿਧਾਨ ਬਚਾਓ ਰੈਲੀ 'ਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਲੋਕਾਂ ਨੂੰ ਜੁਮਲੇ ਸੁਣਾ ਕੇ ਬਣੀ ਸਰਕਾਰ ਦੀ ਕਾਰਗੁਜ਼ਾਰੀ ਪਿਛਲੇ 3 ਸਾਲਾਂ ਵਿਚ ਜ਼ੀਰੋ ਹੈ | ਇਨ੍ਹਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਕੁੱਝ ਸਮੇਂ ਵਿਚ ਹੀ ਠੱਲ੍ਹ ਪਾ ਲਈ ਜਾਵੇਗੀ ਪਰ ਅੱਜ ਦੇ ਹਲਾਤ ਇਹ ਹਨ ਕਿ ਚਿੱਟਾ, ਸਮੈਕ ਤੇ ਹੋਰ ਨਸ਼ੇ ਸ਼ਰ੍ਹੇਆਮ ਵਿਕ ਰਹੇ ਹਨ ਤੇ ਇਹ ਨਸ਼ੇ ਵੇਚਣ ਵਿਚ ਇਨ੍ਹਾਂ ਦੇ ਆਗੂਆਂ ਦੀ ਸ਼ਮੂਲੀਅਤ ਆਮ ਦੇਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਸੰਵਿਧਾਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ | ਕਾਂਗਰਸ ਪਾਰਟੀ ਸਾਰੇ ਅੰਦਰ ਸੰਵਿਧਾਨ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਰੈਲੀਆਂ ਕਰ ਰਹੀ ਹੈ ਤੇ ਅਸੀਂ ਇਸ ਲੜਾਈ ਵਿਚ ਆਪਣੀ ਪੂਰੀ ਜਿੰਦ ਜਾਨ ਲਗਾ ਦੇਵਾਂਗੇ | ਪੁਲਿਸ ਵਲੋਂ ਪੰਜਾਬ ਅੰਦਰ ਹਜ਼ਾਰਾਂ ਮੁਕੱਦਮੇ ਦਰਜ ਕੀਤੇ ਦੱਸੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਨਸ਼ੇ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ | ਬਾਕੀ 2027 ਦੀਆਂ ਚੋਣਾਂ ਵਿਚ ਇਤਿਹਾਸ ਬਰਨਾਲਾ ਤੋਂ ਲਿਖਿਆ ਜਾਵੇਗਾ | ਜੋ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੋਵੇਗੀ | ਤੁਸੀਂ ਲੰਘੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਕਰ ਕੇ ਹਲਕਾ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿਤਾ ਕੇ ਭੇਜਿਆ ਹੈ | ਜਿਸ ਦੇ ਅਸੀਂ ਸਦਾ ਹੀ ਰਿਣੀ ਰਹਾਂਗੇ | ਮੈਂ ਪੂਰੀ ਕਾਂਗਰਸ ਪਾਰਟੀ ਵਲੋਂ ਆਪ ਸਭ ਦਾ ਧੰਨਵਾਦ ਵੀ ਕਰਦਾ ਹਾਂ ਤੇ ਹੁਣ ਸਮਾਂ ਫਿਰ ਦੁਹਰਾਉਣ ਦੀ ਲੋੜ ਹੈ | ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮੁੜ ਤੋਂ ਪੰਜਾਬ ਅੰਦਰ ਲੈ ਕੇ ਆਈਏ ਤੇ ਪੰਜਾਬ 'ਚੋਂ ਨਸ਼ਾ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ ਜੜੋਂ੍ਹ ਖ਼ਤਮ ਕਰੀਏ | ਇਸ ਰੈਲੀ ਵਿਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰੋਂ ਕੋਈ ਪਾਰਟੀ ਨਸ਼ਾ ਖ਼ਤਮ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੈ | ਪਿਛਲੇ ਸਮੇਂ ਵਿਚ 'ਆਪ' ਦੇ ਆਗੂਆਂ ਦੀ ਨਸ਼ਾ ਵੇਚਣ 'ਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰਨ 'ਚ ਇਹ ਗੰਭੀਰ ਨਹੀਂ ਹਨ | ਜਿਸ ਨੂੰ ਲੋਕ ਵੀ ਭਲੀਭਾਂਤੀ ਜਾਣੂ ਹਨ | ਹੁਣ ਲੋਕ ਵੀ ਆਪਣਾ ਫ਼ਤਵਾ ਸੁਣਾਉਣ ਲਈ ਤਿਆਰ ਬੈਠੇ ਹਨ ਤੇ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਲਿਆ ਕੇ ਸਰਕਾਰ ਬਣਾਉਣਗੇ | ਅਖੀਰ 'ਚ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਸ ਰੈਲੀ 'ਚ ਪਹੁੰਚਣ 'ਤੇ ਜੀ ਆਇਆਂ ਕਿਹਾ ਤੇ ਹਾਜ਼ਰ ਭਾਰੀ ਗਿਣਤੀ 'ਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਹਲਕਾ ਬਰਨਾਲਾ ਦੀ ਜਨਤਾ ਨੇ ਵਿਸ਼ਵਾਸ ਕਰ ਕੇ ਮੈਨੂੰ ਵੋਟਾਂ ਪਾਈਆਂ ਸਨ | ਮੈ ਉਨ੍ਹਾਂ ਦਾ ਸਦਾ ਰਿਣੀ ਰਹਾਂਗਾ ਤੇ ਉਨ੍ਹਾਂ ਦੇ ਦੱੁਖ ਸੁੱਖ 24 ਘੰਟੇ ਹਾਜ਼ਰ ਰਹਾਂਗੇ | ਆਓ ਆਪਾਂ ਇਕ ਹੋਰ ਹੰਭਲਾ ਮਾਰੀਏ ਕਿ 2027 ਵਿਚ ਕਾਂਗਰਸ ਦੀ ਸਰਕਾਰ ਬਣਾਈਏ ਤਾਂ ਜੋ ਪੰਜਾਬ ਅੰਦਰੋਂ ਨਸ਼ਾ ਤੇ ਬੇਰੁਜ਼ਗਾਰੀ ਜੜ੍ਹੋਂ ਖ਼ਤਮ ਕਰ ਸਕੀਏ | ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐਮ.ਪੀ. ਜਸਵੀਰ ਸਿੰਘ ਡਿੰਪਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਐਮ.ਐਲ.ਏ. ਧੂਰੀ ਦਲਬੀਰ ਸਿੰਘ ਗੋਲਡੀ, ਕੈਪਟਨ ਸੰਦੀਪ ਸੰਧੂ, ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਬੀਬੀ ਸੁਖਜੀਤ ਕੌਰ ਸੱੁਖੀ, ਬੀਬੀ ਸੁਰਿੰਦਰ ਕੌਰ ਬਾਲੀਆ, ਸਰਪੰਚ ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਕੁਲਦੀਪ ਸਿੰਘ ਗੱੁਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ), ਜਥੇਦਾਰ ਕਰਮਜੀਤ ਸਿੰਘ ਬਿੱਲੂ, ਵਰੁਣ ਬੱਤਾ, ਸਰਪੰਚ ਪ੍ਰਗਟ ਸਿੰਘ ਠੀਕਰੀਵਾਲਾ, ਜਸਮੇਲ ਸਿੰਘ ਡੈਅਰੀਵਾਲਾ, ਅਮਰਜੀਤ ਸਿੰਘ ਟਰਾਂਸਪੋਰਟਰ, ਬਾਜ ਸਿੰਘ ਰਟੋਲ, ਕੌਂਸਲਰ ਗਿਆਨ ਕੌਰ ਸੰਘੇੜਾ, ਸੁਰਿੰਦਰਪਾਲ ਸਿੰਘ ਬਾਲਾ, ਗੁਰਮੇਲ ਸਿੰਘ ਬੋਕਸਰ, ਕੈਪਟਨ ਭੁਪਿੰਦਰ ਸਿੰਘ ਝਲੂਰ, ਕੁਲਦੀਪ ਸਿੰਘ ਗਿੱਲ ਠੀਕਰੀਵਾਲਾ, ਕੌਂਸਲਰ ਅਜੈ ਕੁਮਾਰ, ਅਜੈ ਕੁਮਾਰ ਧਨੌਲਾ, ਪਰਮਿੰਦਰ ਸਿੰਘ ਬੀਰੀ ਗਿੱਲ, ਮਨੀਸ਼ ਕੁਮਾਰ ਕਾਕਾ, ਕਮਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੋਤਨਾ ਸਕੂਲ ਦੇ ਚਾਰ ਵਿਦਿਆਰਥੀਆਂ ਦੀ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਵਿਚ ਹੋਈ ਚੋਣ ਅਗਲੀ ਖ਼ਬਰ ਟਰੈਕਟਰ ਹੇਠਾਂ ਆ ਕੇ ਮਰਨ ਵਾਲੇ ਵਿਅਕਤੀ ਦੀ ਮੌਤ ਸਬੰਧੀ ਮੋਟਰਸਾਈਕਲ ਚਾਲਕਾਂ 'ਤੇ ਪਰਚਾ ਦਰਜ
Ad Position 24