ਬਰਨਾਲਾ, 3 ਜੂਨ (ਅਸ਼ੋਕ ਭਾਰਤੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਰਨਾਲਾ ਸੁਨੀਤਇੰਦਰ ਸਿੰਘ ਨੂੰ ਮਿਲਿਆ | ਇਸ ਮੌਕੇ ਕਰਮਜੀਤ ਸਿੰਘ ਭੋਤਨਾ, ਵਿਕਾਸ ਕੁਮਾਰ ਭੱਦਲਵੱਡ, ਰਮਨਦੀਪ ਸਿੰਘ, ਹੈਡ ਮਾਸਟਰ ਰਾਕੇਸ਼ ਕੁਮਾਰ, ਏਕਮਪ੍ਰੀਤ ਸਿੰਘ ਭੋਤਨਾ, ਜਗਦੀਪ ਸਿੰਘ ਭੱਦਲਵੱਡ ਨੇ ਕਿਹਾ ਕਿ ਮੀਟਿੰਗ ਵਿਚ 5178 ਅਧਿਆਪਕਾਂ ਦੇ ਏਰੀਅਰ ਕਢਵਾਉਣ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਤਰਕ ਪੂਰਨ ਢੰਗ ਨਾਲ ਪੱਖ ਰੱਖਿਆ ਗਿਆ, ਜਿਸ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਜ਼ਿਲੇ੍ਹ ਦੇ ਸਾਰੇ ਬਿੱਲਾਂ ਨੂੰ ਕਿਸੇ ਨੇੜਲੇ ਜ਼ਿਲੇ੍ਹ ਦੇ ਸੈਕਸਨ ਅਫ਼ਸਰ ਨੂੰ ਡੈਪੂਟੇਸ਼ਨ 'ਤੇ ਬੁਲਾ ਕੇ ਬਿੱਲਾਂ ਬਿੱਟ ਕਰਵਾ ਕੇ ਸਾਰੇ ਅੜਿੱਕੇ ਦੂਰ ਕਰ ਕੇ ਬਿੱਲ ਕਲੇਮ ਕਰਵਾਏ ਜਾਣਗੇ | ਅਧਿਆਪਕਾਂ ਦੀਆਂ ਸਾਲ 2023-24 ਦੀਆਂ ਏ.ਸੀ.ਆਰਜ. ਸਬੰਧੀ ਕਿਹਾ ਗਿਆ ਕਿ ਜਲਦੀ ਹੀ ਸਾਰੀਆਂ ਏ.ਸੀ.ਆਰਜ ਸਕੂਲ ਮੁਖੀਆਂ ਰਾਹੀਂ ਅਧਿਆਪਕਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ | ਮੈਡੀਕਲ ਬਿੱਲਾਂ ਦੇ ਬਜਟ, ਜੀ.ਪੀ.ਐਫ ਸੈਕਸਨਾਂ ਤੇ ਮੈਪਿੰਗ ਸਬੰਧੀ ਅਤੇ ਹੋਰ ਮਸਲਿਆਂ 'ਤੇ ਵੀ ਹਾਂ ਪੱਖੀ ਗੱਲਬਾਤ ਹੋਈ | ਇਸ ਮੌਕੇ ਸੁਖਪਾਲ ਸਿੰਘ ਸੇਖਾ, ਸੋਨਦੀਪ ਸਿੰਘ ਟੱਲੇਵਾਲ, ਪਰਮਿੰਦਰ ਸਿੰਘ ਠੀਕਰੀਵਾਲਾ, ਰਾਣਾ ਸਿੰਘ, ਸੁਖਮਿੰਦਰ ਸਿੰਘ ਭੱਦਲਵੱਡ, ਚਮਕੌਰ ਸਿੰਘ ਭੋਤਨਾ, ਹਰਜਿੰਦਰ ਸਿੰਘ ਠੀਕਰੀਵਾਲਾ, ਗੁਰਗੀਤ ਸਿੰਘ, ਜਸਵੀਰ ਸਿੰਘ ਵਜੀਦਕੇ, ਰਾਜਵਿੰਦਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |