ਟੱਲੇਵਾਲ, 1 ਸਤੰਬਰ (ਸੋਨੀ ਚੀਮਾ)-ਪੰਜਾਬ 'ਤੇ ਜਦ ਵੀ ਕੋਈ ਆਫ਼ਤ ਆਈ ਹੈ, ਤਾਂ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕਰਦਿਆਂ ਆਫ਼ਤ ਦੇ ਝੰਬੇ ਲੋਕਾਂ ਲਈ ਹਰ ਉਪਰਾਲੇ ਕੀਤੇ ਹਨ | ਪੰਜਾਬ ਦੇ ਵੱਡੀ ਗਿਣਤੀ ਵਿਚ ਜ਼ਿਲੇ੍ਹ ਹੜ੍ਹ ਦੇ ਪਾਣੀ ਦੀ ਮਾਰ ਹੇਠ ਹਨ ਪਰ ਪਿੰਡਾਂ ਦੇ ਲੋਕਾਂ ਵੱਲੋਂ ਸਰਕਾਰਾਂ ਦੀ ਝਾਕ ਛੱਡ ਮੁੜ ਭਾਈਚਾਰਕ ਸਾਂਝ ਦਿਖਾਉਂਦਿਆਂ ਹੜ੍ਹ ਦੇ ਮਾਰੇ ਲੋਕਾਂ ਲਈ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ | ਇਸੇ ਕੜੀ ਦੇ ਚੱਲਦਿਆਂ ਪਿੰਡ ਭੋਤਨਾ ਵਾਸੀ ਵੀ ਹੜ੍ਹ ਪੀੜਤਾਂ ਲਈ ਅੱਗੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੁਲਦੀਪ ਸਿੰਘ ਕੀਪਾ, ਅਮਰਜੀਤ ਸਿੰਘ, ਅਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈਜ, ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਭਗਤ ਸਿੰਘ ਕਲੱਬ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਸਹਿਯੋਗ ਸਦਕਾ ਪਿੰਡ ਵਿਚੋਂ ਹੜ੍ਹ ਪੀੜਤ ਲੋਕਾਂ ਲਈ ਰਸਦ, ਪਸ਼ੂਆਂ ਲਈ ਅਚਾਰ ਤੋਂ ਇਲਾਵਾ ਘਰੇਲੂ ਨਿੱਤ ਵਰਤੋਂ ਦੀਆਂ ਵਸਤਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ ਅਤੇ ਜਿਸ ਵਿਚ ਪਿੰਡ ਵਾਸੀ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੱਸਿਆ ਕਿ ਜਲਦ ਹੀ ਉਕਤ ਸਮਗਰੀ ਇਕੱਤਰ ਕਰ ਕੇ ਟਰਾਲੀਆਂ ਰਾਹੀਂ ਹੜ੍ਹ ਪੀੜਤ ਇਲਾਕਿਆਂ ਵਿਚ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਕੈਪਟਨ ਤੇਜਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਨਾਮ ਸਿੰਘ ਫ਼ੌਜੀ, ਸੁਖਪਾਲ ਸਿੰਘ ਪੰਚ, ਅਜੈਬ ਸਿੰਘ ਪੰਚ, ਦਲਵੀਰ ਸਿੰਘ ਪੰਚ, ਸੋਹਣ ਸਿੰਘ ਪੰਚ, ਦਲਵਾਰ ਸਿੰਘ ਸੈਕਟਰੀ, ਹੈਰੀ ਸੇਖੋਂ, ਕਾਲਾ ਸਿੰਘ, ਪਿੰਕੀ ਸਿੰਘ, ਸੰਦੀਪ ਸਿੰਘ ਪੰਚ, ਜਗਜੀਤ ਸਿੰਘ ਪੰਚ, ਅਕਾਸਦੀਪ ਸਿੰਘ, ਰਾਜਾ ਸਿੰਘ ਬਾਗੋਕਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਬਲਦੇਵ ਸਿੰਘ, ਗੋਲਡੀ ਧਾਲੀਵਾਲ, ਬਿੰਦਰ ਸਿੰਘ, ਜਸਪ੍ਰੀਤ ਸਿੰਘ, ਕਾਲਾ ਸੇਖੋਂ, ਪੰਮਾ ਸਿੰਘ ਨੰਬਰਦਾਰ, ਗੁਰਤੇਜ ਸਿੰਘ ਭੱਟੀ, ਖ਼ੁਸ਼ਦੀਪ ਸਿੰਘ, ਰਾਮ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਨੌਜਵਾਨ ਵੱਡੀ ਗਿਣਤੀ ਵਿਚ ਸੇਵਾ ਨਿਭਾ ਰਹੇ ਹਨ |