12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜ਼ਿਲ੍ਹਾ ਪਟਿਆਲਾ ਵਿਖੇ ਸਿਹਤ ਵਿਭਾਗ ਦੇ ਆਊਟਸੋਰਸ ਕਾਮਿਆਂ ਦੀ ਜਥੇਬੰਦੀ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 02-09-2025
ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਵਿਖੇ ਸਿਹਤ ਵਿਭਾਗ ਵਿਚ ਵੱਖ-ਵੱਖ ਕੈਟਾਗਰੀਆਂ ਵਿਚ ਕੰਮ ਕਰਨ ਵਾਲੇ ਆਊਟਸੋਰਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਹੋਈ | ਦਸਣਯੋਗ ਹੈ ਕਿ ਸਿਹਤ ਵਿਭਾਗ ਵਿਚ ਲਗਭਗ ਕੁਲ ਮੁਲਾਜ਼ਮਾਂ ਦਾ ਅੱਧਾ ਹਿੱਸਾ ਆਊਟ ਸੋਰਸ ਕਾਮਿਆਂ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਜਿਹੜੇ ਕਿ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਜਿਨ੍ਹਾਂ ਵਿਚੋਂ ਬਹੁਤ ਸਾਰੇ ਕਾਮੇ ਲਗਭਗ 15-20 ਸਾਲਾਂ ਤੋਂ ਕੰਮ ਕਰਦੇ ਹਨ, ਉਨ੍ਹਾਂ ਕਾਮਿਆਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੱਕੇ ਕਰਨ ਸੰਬੰਧੀ ਕੋਈ ਵੀ ਨੀਤੀ ਨਹੀਂ ਬਣਾਈ | ਇਨ੍ਹਾਂ ਕਾਮਿਆਂ ਦੀ ਕੰਪਨੀਆਂ ਦੁਆਰਾ ਵੱਖ-ਵੱਖ ਤਰੀਕੇ ਨਾਲ ਲੁੱਟ ਖਸੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਇਨ੍ਹਾਂ ਆਊਟ ਸੋਰਸ ਕਾਮਿਆਂ ਵਿਚ ਹੁਣ ਵੱਡੀ ਪੱਧਰ 'ਤੇ ਰੋਸ ਜਾਗਣਾ ਸ਼ੁਰੂ ਹੋਇਆ ਹੈ, ਜਿਸ ਕਰਕੇ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵੱਡੀ ਪੱਧਰ 'ਤੇ ਲਾਮਬੰਦੀ ਸ਼ੁਰੂ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ ਹੈ | ਜਿਸ ਵਿਚ ਯਾਦਵਿੰਦਰ ਸਿੰਘ ਪਟਿਆਲਾ ਜ਼ਿਲ੍ਹਾ ਪ੍ਰਧਾਨ, ਸਰਬਜੀਤ ਸਿੰਘ ਪਟਿਆਲਾ ਜਨਰਲ ਸਕੱਤਰ, ਪ੍ਰਦੀਪ ਸਿੰਘ ਰਾਜਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਕੈਸ਼ੀਅਰ, ਗੁਰਪ੍ਰੀਤ ਸਿੰਘ ਸਮਾਣਾ ਮੀਤ ਪ੍ਰਧਾਨ, ਰਾਜੇਸ਼ ਪਵਾਰ ਨਾਭਾ ਪੈੱ੍ਰਸ ਸਕੱਤਰ, ਹਰਪਾਲ ਸਿੰਘ ਆਰਗੇਨਾਈਜ਼ਰ, ਹਰਵਿੰਦਰਪਾਲ ਸਿੰਘ ਨਾਭਾ ਦਫ਼ਤਰ ਸਕੱਤਰ, ਗੁਰਿੰਦਰ ਕੌਰ ਮੁੱਖ ਸਲਾਹਕਾਰ, ਰੀਨਾ ਰਾਣੀ ਸਲਾਹਕਾਰ, ਆਡੀਟਰ ਜਸਪ੍ਰੀਤ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਧਿਆਨ ਸਿੰਘ, ਮਨਦੀਪ ਕੌਰ, ਵਿਜੈ ਅਰੋੜਾ ਨਾਭਾ, ਪਰਮਿੰਦਰ ਕੌਰ ਰਾਜਪੁਰਾ, ਅਤਿੰਦਰ ਸਿੰਘ, ਕਿਰਨ, ਪ੍ਰੋਮਿਲਾ, ਮਨਦੀਪ, ਗੁਰਪ੍ਰੀਤ, ਦਵਿੰਦਰ ਸਿੰਘ, ਰਾਹੁਲ, ਊਧਮ ਸਿੰਘ ਆਦਿ ਚੁਣੇ ਗਏ | ਅੱਜ ਦੀ ਇਸ ਮੀਟਿੰਗ ਵਿਚ ਜਥੇਬੰਦੀ ਦੀ ਚੋਣ ਕਰਨ ਲਈ ਗੁਰਜਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਬਠਿੰਡਾ, ਹਰਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਬਰਨਾਲਾ, ਨਾਜ਼ਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਗੁਰਦੀਪ ਸਿੰਘ ਪਟਿਆਲਾ (ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ) ਅਤੇ ਯਾਦਵਿੰਦਰ ਸਿੰਘ ਠੀਕਰੀਵਾਲ ਆਗੂ ਜ਼ਿਲ੍ਹਾ ਬਰਨਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਜ਼ਿਲਿ੍ਹਆਂ ਵਿਚ ਇਸ ਤਰ੍ਹਾਂ ਦੀ ਚੋਣ ਕਰਕੇ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਜਥੇਬੰਦੀ ਦਾ ਗਠਨ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 4 ਨਾਮਜ਼ਦ ਅਗਲੀ ਖ਼ਬਰ ਗਹਿਲ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24