13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ਼ਹਿਣਾ ਪੰਚਾਇਤ ਨੇ 4 ਲੱਖ ਦੀ ਲਾਗਤ ਨਾਲ ਤਰਪਾਲਾਂ ਲੋੜਵੰਦ ਲੋਕਾਂ ਨੂੰ ਵੰਡੀਆਂ

Ad Position 21
No active advertisement
ਅਜੀਤ ਡੈਸਕ 02-09-2025
ਸ਼ਹਿਣਾ, 1 ਸਤੰਬਰ (ਸੁਰੇਸ਼ ਗੋਗੀ)-ਸ਼ਹਿਣਾ ਪੰਚਾਇਤ ਵਲੋਂ ਪਿਛਲੇ ਇਕ ਹਫ਼ਤੇ ਤੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਪਿੰਡ ਪੱਧਰ 'ਤੇ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਸਰਪੰਚ ਨਾਜ਼ਮ ਸਿੰਘ ਫ਼ੌਜੀ ਨੇ ਦੱਸਿਆ ਕਿ ਪਿੰਡ ਵਿਚ ਜਿਹੜੇ ਘਰ ਅਣਸੁਰੱਖਿਅਤ ਸਨ, ਪਰਿਵਾਰਾਂ ਦੇ ਵੱਖ-ਵੱਖ ਥਾਵਾਂ 'ਤੇ ਰਹਿਣ ਲਈ ਜਿੱਥੇ ਪ੍ਰਬੰਧ ਕੀਤੇ ਹਨ ੳੱੁਥੇ ਪਿਛਲੇ ਦੋ ਦਿਨਾਂ ਤੋਂ ਜਿਨ੍ਹਾਂ ਪਰਿਵਾਰਾਂ ਦੇ ਘਰ ਮੀਂਹ ਨਾਲ ਸਿਮ ਰਹੇ ਸਨ, ਉਨ੍ਹਾਂ ਨੂੰ ਤਰਪਾਲਾਂ ਵੰਡੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਚਾਰ ਲੱਖ ਦੀ ਲਾਗਤ ਨਾਲ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਜਾ ਚੱੁਕੀਆਂ ਹਨ | ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਪੰਚਾਇਤ ਦੀ ਕਿਸੇ ਸਮਾਜ ਸੇਵੀ ਸੰਸਥਾ ਜਾਂ ਕਲੱਬ ਨੇ ਮਦਦ ਨਹੀਂ ਕੀਤੀ | ਪੰਚਾਇਤ ਨੇ ਆਪਣੇ ਪੱਧਰ 'ਤੇ ਤਰਪਾਲਾਂ ਦਾ ਪ੍ਰਬੰਧ ਕਰ ਕੇ ਮੁਹੱਈਆ ਕਰਵਾਈਆਂ ਹਨ | ਉਨ੍ਹਾਂ ਕਿਹਾ ਕਿ ਅੱਜ ਪੰਚਾਇਤ ਨੇ ਪਟਵਾਰੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਪਿੰਡ ਦੇ ਛੱਪੜਾਂ ਅਤੇ ਨਹਿਰ ਦੇ ਨਾਲ ਲੱਗਦੀ ਡਰੇਨ ਦਾ ਵੀ ਨਿਰੀਖਣ ਕੀਤਾ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ | ਇਸ ਮੌਕੇ ਡਾ: ਮਨਪ੍ਰੀਤ ਸਿੰਘ ਪੀਤਾ, ਬੇਅੰਤ ਸਿੰਘ ਸਰਾਂ, ਜੋਗਿੰਦਰ ਸਿੰਘ ਮੈਨੇਜਰ, ਰੂਪਾ ਸਿੰਘ, ਭੋਲਾ ਸਿੰਘ, ਹੈਪੀ ਸਿੰਘ, ਮੀਤ ਜਟਾਣਾ ਅਤੇ ਗੁਰਮੁਖ ਸਿੰਘ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਬਾਠ ਨੇ ਮੰਦਰ 'ਚ ਨਿਕਾਸੀ ਪਾਣੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Ad Position 24