13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਦੀਪ ਸਿੰਘ ਬਾਠ ਨੇ ਮੰਦਰ 'ਚ ਨਿਕਾਸੀ ਪਾਣੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 02-09-2025
ਧਨੌਲਾ, 1 ਸਤੰਬਰ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਗੁਰਦੀਪ ਸਿੰਘ ਬਾਠ ਨੇ ਦੁਰਗਾ ਮਾਤਾ ਮੰਦਿਰ ਧਨੌਲਾ ਪੁੱਜ ਕੇ ਨਿਕਾਸੀ ਪਾਣੀ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਮੰਦਿਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ ਨੇ ਦੱਸਿਆ ਕਿ ਨਿਕਾਸੀ ਪਾਣੀ ਕਾਰਨ ਉਨ੍ਹਾਂ ਦੀ ਸਾਰੀ ਫ਼ਸਲ ਗਲ ਸੜ ਚੁੱਕੀ ਹੈ ਜਦਕਿ ਹਰਾ ਚਾਰਾ ਵੀ ਲਗਾਤਾਰ ਪਾਣੀ ਖੜਨ ਕਰ ਕੇ ਗਲ ਗਿਆ ਹੈ | ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਵਧ ਜਾਣ ਕਾਰਨ ਕਈ ਦਿਨ ਤੱਕ ਡੰਗਰ ਵੀ ਬਾਹਰ ਲਿਜਾ ਕੇ ਰੱਖਣੇ ਪਏ | ਉਨ੍ਹਾਂ ਦੱਸਿਆ ਕਿ ਨਿਕਾਸੀ ਪਾਣੀ ਕਾਰਨ ਉਨ੍ਹਾਂ ਦੀਆਂ ਦੋ ਮੋਟਰਾਂ ਵੀ ਸੜ ਗਈਆਂ | ਜਗਦੀਪ ਦਾਸ ਨੇ ਦੱਸਿਆ ਕਿ ਪਾਣੀ ਦੀ ਸੜ੍ਹਾਂਦ ਦੀ ਗੰਦਗੀ ਫੈਲ ਚੁੱਕੀ ਹੈ ਕਿ ਉੱਥੇ ਰਹਿਣਾ ਬੇਹਾਲ ਹੋਇਆ ਪਿਆ ਹੈ | ਸ੍ਰੀ ਗੁਰਦੀਪ ਬਾਠ ਨੇ ਸਮੁੱਚਾ ਮਸਲਾ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸੀਨੀਅਰ ਆਗੂ ਬਾਬੂ ਰਮੇਸ਼ਵਰ ਦਾਸ, ਸੀਨੀਅਰ ਆਗੂ ਅਮਰਜੀਤ ਸਿੰਘ, ਲਾਲਾ ਜੂਸ ਵਾਲਾ, ਨਵਦੀਪ ਪ੍ਰੈਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਉਨ੍ਹਾਂ ਦੇ ਨਾਲ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਿੰਡ ਤਾਜੋਕੇ ਅਤੇ ਘੁੰਨਸ ਦਾ ਦੌਰਾ ਅਗਲੀ ਖ਼ਬਰ ਸ਼ਹਿਣਾ ਪੰਚਾਇਤ ਨੇ 4 ਲੱਖ ਦੀ ਲਾਗਤ ਨਾਲ ਤਰਪਾਲਾਂ ਲੋੜਵੰਦ ਲੋਕਾਂ ਨੂੰ ਵੰਡੀਆਂ
Ad Position 24