13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡਿਪਟੀ ਕਮਿਸ਼ਨਰ ਵਲੋਂ ਪਿੰਡ ਤਾਜੋਕੇ ਅਤੇ ਘੁੰਨਸ ਦਾ ਦੌਰਾ

Ad Position 21
No active advertisement
ਅਜੀਤ ਡੈਸਕ 02-09-2025
ਤਪਾ ਮੰਡੀ, 1 ਸਤੰਬਰ (ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਵਲੋਂ ਅੱਜ ਮੀਂਹ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਡਰੇਨਾਂ ਵਿਚ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਗਿਆ ਉਥੇ ਪਿੰਡਾਂ ਦਾ ਦੌਰਾ ਕਰ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ | ਡਿਪਟੀ ਕਮਿਸ਼ਨਰ ਵਲੋਂ ਘੁੰਨਸ ਡਰੇਨ ਵਿਚ ਪਾਣੀ ਦੇ ਪੱਧਰ ਅਤੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਗਿਆ | ਘੁੰਨਸ ਡਰੇਨ ਵਿਚ ਸਫ਼ਾਈ ਜਾਰੀ ਹੈ ਤਾਂ ਜੋ ਪਾਣੀ ਦੇ ਵਹਾਅ ਵਿਚ ਰੁਕਾਵਟ ਨਾ ਆਵੇ | ਡਿਪਟੀ ਕਮਿਸ਼ਨਰ ਵਲੋਂ ਪਿੰਡ ਤਾਜੋਕੇ, ਘੁੰਨਸ ਆਦਿ ਦਾ ਦੌਰਾ ਕਰ ਕੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ | ਖ਼ਾਸ ਕਰ ਕੇ ਜਿਹੜੇ ਪਰਿਵਾਰ ਅਣਸੁਰੱਖਿਅਤ ਮਕਾਨਾਂ ਵਿਚ ਰਹਿ ਰਹੇ ਹਨ, ਨੂੰ ਅਪੀਲ ਕੀਤੀ ਗਈ ਕਿ ਪ੍ਰਸ਼ਾਸਨ ਵਲੋਂ ਨੇੜਲੀਆਂ ਧਰਮਸ਼ਾਲਾਵਾਂ ਅਤੇ ਹੋਰ ਢੁਕਵੇਂ ਸਥਾਨਾਂ 'ਤੇ ਪ੍ਰਬੰਧ ਕੀਤੇ ਗਏ ਹਨ | ਉਹ ਉਥੇ ਆਰਜ਼ੀ ਤੌਰ 'ਤੇ ਬਸੇਰਾ ਕਰ ਲੈਣ ਤਾਂ ਜੋ ਜ਼ਿਆਦਾ ਮੀਂਹ ਦੀ ਸਥਿੱਤੀ ਵਿਚ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਦੇ ਮਕਾਨ ਨੁਕਸਾਨੇ ਜਾਣ ਕਾਰਨ ਘਟਨਾਵਾਂ ਵਾਪਰੀਆਂ ਹਨ | ਉਨ੍ਹਾਂ ਨੂੰ ਮੁਆਇਨਾ (ਅਸੈਸਮੈਂਟ) ਕਰਨ ਮਗਰੋਂ ਮੁਆਵਜ਼ਾ ਜਾਰੀ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਹਿਰਾਂ ਵਿਚ ਪਾਣੀ ਦਾ ਵਹਾਅ ਕੰਟਰੋਲ 'ਚ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਅਫ਼ਵਾਹਾਂ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ 'ਤੇ ਕੰਟਰੋਲ ਰੂਮ ਨੰਬਰ 'ਤੇ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਠਾਠ ਨਾਨਕਸਰ ਮਹਿਲ ਕਲਾਂ ਵਿਖੇ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੀ ਯਾਦ 'ਚ ਸਾਲਾਨਾ ਸੰਤ ਸਮਾਗਮ 10 ਤੋਂ... ਅਗਲੀ ਖ਼ਬਰ ਗੁਰਦੀਪ ਸਿੰਘ ਬਾਠ ਨੇ ਮੰਦਰ 'ਚ ਨਿਕਾਸੀ ਪਾਣੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ
Ad Position 24