15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਸਥਾਵਾਂ ਦੇ ਸਹਿਯੋਗ ਨਾਲ ਆਰਜ਼ੀ ਤੌਰ 'ਤੇ ਅਗਰਵਾਲ ਧਰਮਸ਼ਾਲਾ 'ਚ ਰਹਿਣ ਆਏ ਪਰਿਵਾਰ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਤਪਾ ਮੰਡੀ, 2 ਸਤੰਬਰ (ਵਿਜੇ ਸ਼ਰਮਾ)-ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਚ ਆਰਜ਼ੀ ਤੌਰ 'ਤੇ ਕਈ ਪਰਿਵਾਰਾਂ ਨੇ ਸ਼ਰਨ ਲਈ ਜਿਨ੍ਹਾਂ ਨੂੰ ਅਗਰਵਾਲ ਧਰਮਸ਼ਾਲਾ ਪ੍ਰਬੰਧਕ ਕਮੇਟੀ ਅਤੇ ਮਿੰਨੀ ਸਹਾਰਾ ਵੈੱਲਫੇਅਰ ਦੇ ਸਹਿਯੋਗ ਨਾਲ ਪਰਿਵਾਰਾਂ ਨੂੰ ਖਾਣ ਪੀਣ ਤੋਂ ਇਲਾਵਾ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ | ਧਰਮਸ਼ਾਲਾ ਵਿਚ ਰਹਿਣ ਆਏ ਗੇਜੋ ਕੌਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਮੇਰਾ ਘਰ ਡਿਗ ਗਿਆ ਹੈ ਜਿਸ ਕਾਰਨ ਮੈਂ ਤੇ ਮੇਰਾ ਘਰ ਵਾਲਾ ਦਰ-ਦਰ ਭਟਕ ਰਹੇ ਸੀ | ਇਸ ਲਈ ਧਰਮਸ਼ਾਲਾ ਵਿਚ ਆ ਕੇ ਸ਼ਰਨ ਲਈ ਹੈ | ਇਸੇ ਤਰ੍ਹਾਂ ਹੀ ਸਰਬਜੀਤ ਕੌਰ ਪਤਨੀ ਰਵੀ ਸਿੰਘ ਛੱਤੀ ਖੂਹੀ ਤਪਾ ਨੇ ਦੱਸਿਆ ਕਿ ਮੇਰੇ ਮਕਾਨ ਅੰਦਰ ਦੋ ਕਮਰੇ ਹਨ | ਜਿਸ ਦੀਆਂ ਛੱਤਾਂ ਪਿਛਲੇ ਕਈ ਦਿਨਾਂ ਤੋਂ ਚੋ ਰਹੀਆਂ ਹਨ ਮੈਂ ਅਤੇ ਮੇਰੇ ਬੱਚੇ ਧਰਮਸ਼ਾਲਾ ਵਿਚ ਰਹਿਣ ਲਈ ਆਏ ਹਾਂ | ਇਸੇ ਤਰ੍ਹਾਂ ਮਨਦੀਪ ਕੌਰ ਪਤਨੀ ਵਿਜੇਸ਼ ਕੁਮਾਰ ਅਤੇ ਰਾਜ ਸਿੰਘ ਘੜੈਲੀ ਰੋਡ ਤਪਾ ਵੀ ਧਰਮਸ਼ਾਲਾ ਵਿਚ ਬੱਚਿਆਂ ਸਮੇਤ ਰਹਿਣ ਲਈ ਆਏ ਹਨ ਜਿੱਥੇ ਸਾਰਿਆਂ ਨੰੂ ਚਾਹ, ਰੋਟੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਦੇ ਪਵਨ ਕੁਮਾਰ ਬਤਾਰਾ ਨੇ ਕਿਹਾ ਕਿ ਧਰਮਸ਼ਾਲਾ ਵਿਚ ਆਰਜ਼ੀ ਤੌਰ 'ਤੇ ਰਹਿ ਰਹੇ ਪਰਿਵਾਰਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਨਗਰ ਕੌਂਸਲ ਦੇ ਮੁਲਾਜ਼ਮ ਅਮਨਦੀਪ ਸ਼ਰਮਾ ਅਤੇ ਗੁਰਦੀਪ ਸਿੰਘ ਬਰਾੜ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਆਰਜ਼ੀ ਤੌਰ 'ਤੇ ਰਹਿਣ ਆਏ ਪਰਿਵਾਰਾਂ ਤੋਂ ਉਨ੍ਹਾਂ ਦੇ ਘਰਾਂ ਦੇ ਹੋਏ ਨੁਕਸਾਨ ਸਬੰਧੀ ਰਿਪੋਰਟ ਬਣਾ ਕੇ ਅੱਗੇ ਸਰਕਾਰ ਨੂੰ ਭੇਜ ਦੇਣਗੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਅਤੇ ਪਰਿਵਾਰਾਂ ਨੂੰ ਆਰਥਿਕ ਮਦਦ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਵਲੋਂ 22 ਨੂੰ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਜਯੰਤੀ ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਰਵਾਨਾ
Ad Position 24