ਬਰਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਗਰਵਾਲ ਸਭਾ ਬਰਨਾਲਾ ਦੀ ਮੀਟਿੰਗ ਪ੍ਰਧਾਨ ਦੀਪਕ ਬਾਂਸਲ ਸੋਨੀ ਦੀ ਅਗਵਾਈ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰਾਮਪਾਲ ਸਿੰਗਲਾ ਨੇ ਦੱਸਿਆ ਕਿ ਸਭਾ ਵਲੋਂ ਮਹਾਰਾਜਾ ਅਗਰਸੈਨ ਜਯੰਤੀ ਮਿਤੀ 22 ਸਤੰਬਰ ਨੂੰ ਮਨਾਈ ਜਾਵੇਗੀ | ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਪ੍ਰੋਗਰਾਮ ਵੀ ਕਰਵਾਏ ਜਾਣਗੇ ਅਤੇ ਇਸ ਮੀਟਿੰਗ ਵਿਚ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਫ਼ੀਸਾਂ ਅਤੇ ਗ਼ਰੀਬ ਪਰਿਵਾਰਾਂ ਲਈ ਰਾਸ਼ਨ ਭੇਜਣ 'ਤੇ ਵੀ ਸਹਿਮਤੀ ਹੋਈ | ਸਮਾਗਮ ਸਬੰਧੀ ਸਥਾਨ ਜਲਦ ਹੀ ਤੈਅ ਕਰ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਭਦੌੜ, ਚੇਅਰਮੈਨ ਅਸ਼ੋਕ ਕੁਮਾਰ ਲੱਖੀ, ਰਾਜ ਕੁਮਾਰ, ਪਿਆਰਾ ਲਾਲ ਰਾਏਸਰ, ਪ੍ਰਦੀਪ ਗੋਇਲ, ਪਵਨ ਕੁਮਾਰ, ਧੀਰਜ ਦੱਦਾਹੂਰ, ਪ੍ਰਧਾਨ ਮਹਿਲਾ ਵਿੰਗ ਬਬਿਤਾ ਜਿੰਦਲ, ਮੋਹਿਤ ਕੁਮਾਰ, ਰਾਜ ਕੁਮਾਰ ਧੌਲਾ, ਬੀਰਬਲ ਠੇਕੇਦਾਰ, ਬੀਰਬਲ ਦਾਸ, ਅਰੁਣ ਬਾਂਸਲ, ਪ੍ਰਦੀਪ ਕੁਮਾਰ, ਹੁਕਮ ਚੰਦ, ਕਿ੍ਸ਼ਨ ਕੁਮਾਰ ਬਿੱਟੂ, ਤਰਸੇਮ ਚੰਦ, ਪਵਨ ਮੱਕੜਾ, ਐਡਵੋਕੇਟ ਹੀਰਾ ਲਾਲ, ਅਪੂਰਵ ਜਿੰਦਲ ਆਦਿ ਹਾਜ਼ਰ ਸਨ |