15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੂੰ ਬਚਾਉਣ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦਿੱਤਾ ਮੰਗ-ਪੱਤਰ

Ad Position 21
repet_subhas-goyals [Copy P29]
ਵਿਧਾਇਕ ਕਾਲਾ ਢਿੱਲੋਂ ਨੂੰ ਮੰਗ-ਪੱਤਰ ਦਿੰਦੇ ਹੋਏ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੇ ਆਗੂ | ਅਜੀਤ ਤਸਵੀਰ <br/> 03-09-2025
ਬਰਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵਲੋਂ ਸਿਵਲ ਹਸਪਤਾਲ ਪਾਰਕ ਨੂੰ ਬਚਾਉਣ ਅਤੇ ਸਿਵਲ ਸਰਜਨ ਦਫ਼ਤਰ ਬਰਨਾਲਾ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਰਾਖਵੀਂ ਥਾਂ 'ਤੇ ਤਬਦੀਲ ਕਰਨ ਸਬੰਧੀ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਮਾਝੀ, ਨਰਾਇਣ ਦੱਤ, ਕਮਲਦੀਪ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ ਨੇ ਦੱਸਿਆ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪਾਰਕ ਦੀ ਲੋੜ, ਵਾਤਾਵਰਨ ਅਤੇ ਹਰਿਆਲੀ ਨੂੰ ਮੁੱਖ ਰੱਖਦਿਆਂ ਬਣਾਏ ਜਾਣ ਵਾਲੇ ਫੈਸਿਲੀਟੇਸਨ ਸੈਂਟਰ (ਸੁਵਿਧਾ ਸੈਂਟਰ) ਦੇ ਬਦਲਵੇਂ ਪ੍ਰਬੰਧ ਹਸਪਤਾਲ ਵਿਚ ਹੀ ਮੌਜੂਦ ਢੁਕਵੇਂ ਥਾਂ 'ਤੇ ਪ੍ਰਬੰਧ ਕੀਤੇ ਜਾਣ | ਕਮੇਟੀ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਵਿਚ ਮਰੀਜ਼ਾਂ ਅਤੇ ਵਾਰਸਾਂ ਲਈ ਸਿਰਫ਼ ਇੱਕ ਹੀ ਪਬਲਿਕ ਪਾਰਕ ਹੈ | ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵਿਚ ਤਿੰਨ ਪਾਰਕ ਹੋਇਆ ਕਰਦੇ ਸਨ | ਹੁਣ ਰਹਿੰਦੇ ਇੱਕੋ-ਇੱਕ ਪਾਰਕ ਨੂੰ ਵੀ ਖ਼ਤਮ ਕਰਨ 'ਤੇ ਪ੍ਰਸ਼ਾਸਨ ਤੁਲਿਆ ਹੋਇਆ ਹੈ ਜਦਕਿ ਪ੍ਰਸ਼ਾਸਨ ਨੂੰ ਇਸ ਦੇ ਬਦਲਵੇਂ ਪ੍ਰਬੰਧ ਵਜੋਂ ਪੁਰਾਣੀ ਲੈਬੋਰਟਰੀ ਵਾਲੀ ਅਸੁਰੱਖਿਅਤ ਖ਼ਾਲੀ ਪਈ ਲੈਬਾਰਟਰੀ ਵਾਲੀ ਥਾਂ 'ਤੇ ਸੁਵਿਧਾ ਕੇਂਦਰ ਬਣਾਉਣ ਦਾ ਸੁਝਾਅ ਵੀ ਦਿੱਤਾ ਦਿੱਤਾ ਗਿਆ ਹੈ | ਇਸ ਥਾਂ 'ਤੇ ਸੁਵਿਧਾ ਕੇਂਦਰ ਬਣਾਉਣ ਨਾਲ ਮਰੀਜ਼ਾਂ ਨੂੰ ਪੂਰੀ ਸੁਵਿਧਾ ਵੀ ਮਿਲੇਗੀ | ਆਗੂਆਂ ਕਿਹਾ ਸਿਵਲ ਸਰਜਨ ਦਫ਼ਤਰ ਬਰਨਾਲਾ ਵਲੋਂ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਦਾ ਵੱਡਾ ਹਿੱਸਾ ਆਪਣੇ ਦਫ਼ਤਰ ਲਈ ਵਰਤਿਆ ਜਾ ਰਿਹਾ ਹੈ ਜਦਕਿ ਜਣੇਪੇ ਲਈ ਆਈਆਂ ਅÏਰਤਾਂ ਨੂੰ ਲੋੜੀਂਦੇ ਬੈਡ ਵੀ ਉਪਲਬਧ ਨਹੀਂ | ਸਿਵਲ ਸਰਜਨ ਦਫ਼ਤਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਰਾਖਵੀਂ ਥਾਂ ਤੇ ਤਬਦੀਲ ਕਰਨ ਨਾਲ ਮਰੀਜ਼ਾਂ ਨੂੰ ਸਹੂਲਤ ਮਿਲ ਸਕੇਗੀ | ਆਗੂਆਂ ਨੇ ਦੱਸਿਆ ਇਸ ਸਬੰਧੀ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਸਐਪ ਰਾਹੀਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਰਾਹੀਂ ਮੰਗ-ਪੱਤਰ ਦਿੱਤਾ ਗਿਆ ਸੀ ਪਰ ਅਫ਼ਸੋਸ ਹੈ ਕਿ ਮੈਂਬਰ ਪਾਰਲੀਮੈਂਟ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ | ਆਗੂਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਨਤਕ ਜਮਹੂਰੀ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ, ਮਿਉਂਸਪਲ ਕੌਂਸਲਰਾਂ ਨਾਲ ਵੀ ਇਸ ਲੋਕ ਮਸਲੇ ਸਬੰਧੀ ਵਿਚਾਰ ਚਰਚਾ ਕਰ ਕੇ ਸਮਰਥਨ ਜੁਟਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖਾਲੀ ਪਏ ਪਲਾਟ ਅਤੇ ਨੀਵੇਂ ਮਕਾਨ ਦੂਸਰੇ ਮਕਾਨ ਮਾਲਕਾਂ ਲਈ ਖ਼ਤਰਾ ਬਣ ਰਹੇ ਹਨ ਅਗਲੀ ਖ਼ਬਰ ਅਗਰਵਾਲ ਸਭਾ ਵਲੋਂ 22 ਨੂੰ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਜਯੰਤੀ
Ad Position 24