14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿੰਡ ਭੋਤਨਾ ਵਿਖੇ ਹੜ੍ਹ ਪੀੜਤਾਂ ਲਈ ਸਹਾਇਤਾ ਕਿੱਟਾਂ ਦੀ ਤਿਆਰੀ ਜ਼ੋਰਾਂ 'ਤੇ

Ad Position 21
No active advertisement
ਅਜੀਤ ਡੈਸਕ 04-09-2025
ਟੱਲੇਵਾਲ, 3 ਸਤੰਬਰ (ਚੀਮਾ)-ਪਿੰਡ ਭੋਤਨਾ ਦੇ ਸਮੁੱਚੇ ਨਗਰ ਨਿਵਾਸੀਆਂ ਵਲੋਂ ਸਾਂਝ ਅਤੇ ਏਕਤਾ ਰੀਤ ਨੂੰ ਮੁੜ ਦੁਹਰਾਉਂਦਿਆਂ ਇਕੱਠੇ ਹੋ ਕੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਨੂੰ ਇਕੱਤਰ ਕਰਨ ਲਈ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਾਰੀ ਰਾਹਤ ਸਮੱਗਰੀ ਨੂੰ ਵੱਖ-ਵੱਖ ਲਿਫ਼ਾਫ਼ਿਆਂ ਵਿਚ ਪੈਕ ਕਰ ਕੇ ਉਨ੍ਹਾਂ ਦੀਆਂ ਕਿੱਟਾਂ ਬਣਾ ਕੇ ਰਾਹਤ ਸਮੱਗਰੀ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੇ ਲਈ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਤਿਆਰ ਕੀਤੀ ਜਾ ਰਹੀ ਹੈ | ਇਸ ਸਬੰਧੀ ਸਰਪੰਚ ਕੁਲਦੀਪ ਸਿੰਘ ਭੋਤਨਾ ਨੇ ਦੱਸਿਆ ਕਿ ਇਸ ਸਮੁੱਚੇ ਕਾਰਜ ਵਿਚ ਪਿੰਡ ਦੇ ਨੌਜਵਾਨ ਵੀਰ, ਬਜ਼ੁਰਗਾਂ, ਮਾਵਾਂ, ਭੈਣਾਂ ਬੱਚਿਆਂ ਸਭ ਨੇ ਇਸ ਨੇਕ ਉਪਰਾਲੇ ਵਿਚ ਆਪਣਾ ਹੱਥ ਵਟਾਇਆ ਅਤੇ ਪਿੰਡ ਦੇ ਵਿਚੋਂ ਰਾਸ਼ਨ, ਦਾਲਾਂ, ਖਾਣ ਪੀਣ ਦੀਆਂ ਵਸਤੂਆਂ ਤੋਂ ਇਲਾਵਾ ਪਸ਼ੂਆਂ ਦੇ ਲਈ ਚਾਰਾ ਅਤੇ ਤੂੜੀ ਇਕੱਠੀ ਕੀਤੀ ਗਈ | ਡਾ: ਬਲਵੰਤ ਸਿੰਘ ਭੱਟੀ ਨੇ ਦੱਸਿਆ ਕਿ ਪਿੰਡ ਵਲੋਂ ਇਕੱਠਾ ਕੀਤਾ ਗਿਆ ਇਹ ਰਾਸ਼ਨ ਇਕ ਦੋ ਦਿਨਾਂ ਦੇ ਵਿਚ ਲੋੜਵੰਦਾਂ ਕੋਲ ਗਰਾਊਾਡ ਜ਼ੀਰੋ 'ਤੇ ਜਾ ਕੇ ਵੰਡਿਆ ਜਾਵੇਗਾ | ਇਸ ਮੌਕੇ ਗੋਲਡੀ ਧਾਲੀਵਾਲ, ਬੂਟਾ ਛਪਾਰੀਆ ਸੇਖੋਂ, ਅਮਨ ਸਟੂਡੀਓ, ਅਮਰਜੀਤ ਸਿੰਘ (ਪ੍ਰਧਾਨ ਕੋਆਪਰੇਟਿਵ ਸੋਸਾਇਟੀ), ਕਰਮਜੀਤ ਸਿੰਘ ਸੇਖੋ, ਗੁਰਚੇਤ ਸਿੰਘ ਭੱਟੀ, ਪੰਚਾਇਤ ਮੈਂਬਰ ਹੈਰੀ ਸੇਖੋ, ਆਕਾਸ਼ਦੀਪ ਧਾਲੀਵਾਲ, ਗੁਰਨਾਮ ਸਿੰਘ ਫ਼ੌਜੀ, ਪਾਲਾ ਸਿੱਧੂ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਨੁਕਸਾਨੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਦੀ ਲਈ ਸਾਰ ਅਗਲੀ ਖ਼ਬਰ ਬਿਜਲੀ ਗਰਿੱਡ ਧੌਲਾ ਵਿਖੇ ਇਲਾਕਾ ਨਿਵਾਸੀਆਂ ਨੇ ਭਰਤ ਪਾਈ
Ad Position 24