14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਿਜਲੀ ਗਰਿੱਡ ਧੌਲਾ ਵਿਖੇ ਇਲਾਕਾ ਨਿਵਾਸੀਆਂ ਨੇ ਭਰਤ ਪਾਈ

Ad Position 21
No active advertisement
ਅਜੀਤ ਡੈਸਕ 04-09-2025
ਰੂੜੇਕੇ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਦਾ ਪਾਣੀ ਬਿਜਲੀ ਗਰਿੱਡ ਧੌਲਾ ਵਿਖੇ ਭਰਨ ਕਰ ਕੇ ਇਲਾਕੇ ਦੇ 9 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ | ਗ੍ਰਾਮ ਪੰਚਾਇਤ ਧੂਰਕੋਟ ਦੇ ਪੰਚ ਡਾ: ਸੁਖਚੈਨ ਸਿੰਘ ਸਿਧਾਣਾ, ਸਮਾਜ ਸੇਵੀ ਡਾ: ਅਵਤਾਰ ਸਿੰਘ ਨਾਨਕਪੁਰ ਧੌਲਾ, ਸਰਪੰਚ ਜਸਵਿੰਦਰ ਸਿੰਘ ਬਿਲਾਸਪੁਰ ਧੌਲਾ, ਪ੍ਰਧਾਨ ਰਾਜਿੰਦਰ ਸਿੰਘ ਧੌਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਡੀ ਮਾਤਰਾ ਵਿਚ ਮੀਂਹ ਦਾ ਪਾਣੀ ਬਿਜਲੀ ਗਰਿੱਡ ਧੌਲਾ ਵਿਖੇ ਭਰਨ ਕਰ ਕੇ 9 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ | ਆਰਜ਼ੀ ਤੌਰ 'ਤੇ ਲਾਗਲੇ ਬਿਜਲੀ ਗਰਿੱਡਾਂ ਤੋਂ ਕੁੱਝ ਪਿੰਡਾਂ ਨੂੰ ਬਿਜਲੀ ਸਪਲਾਈ ਚਾਲੂ ਕੀਤੀ ਗਈ ਸੀ | ਇਲਾਕਾ ਨਿਵਾਸੀਆਂ ਨੂੰ ਬਿਜਲੀ ਸਪਲਾਈ ਬੰਦ ਹੋਣ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਪੀਣ ਲਈ ਪਾਣੀ ਵੀ ਨਹੀਂ ਮਿਲ ਰਿਹਾ ਸੀ | ਇਲਾਕੇ ਦੇ ਪਿੰਡਾਂ ਧੂਰਕੋਟ, ਧੌਲਾ, ਕਾਹਨੇਕੇ, ਰੂੜੇਕੇ ਕਲਾਂ ਆਦਿ ਪਿੰਡਾਂ ਦੇ ਆਗੂਆਂ ਨੇ ਇਕੱਠੇ ਹੋ ਕੇ ਪਿੰਡਾਂ ਵਿਚੋਂ ਟਰੈਕਟਰ ਮੰਗਵਾ ਬਿਜਲੀ ਗਰਿੱਡ ਵਿਖੇ ਮਿੱਟੀ ਪਾ ਕੇ ਉੱਚਾ ਕੀਤਾ ਗਿਆ ਹੈ | ਜਿਸ ਵਿਚ ਕਿ ਪਿੰਡ ਧੂਰਕੋਟ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ | ਬਿਜਲੀ ਗਰਿੱਡ ਵਾਲੀ ਜਗ੍ਹਾ ਨੂੰ ਉੱਚਾ ਕਰ ਕੇ ਬਿਜਲੀ ਸਪਲਾਈ ਚਾਲੂ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ਵਿਖੇ ਹੜ੍ਹ ਪੀੜਤਾਂ ਲਈ ਸਹਾਇਤਾ ਕਿੱਟਾਂ ਦੀ ਤਿਆਰੀ ਜ਼ੋਰਾਂ 'ਤੇ ਅਗਲੀ ਖ਼ਬਰ ਪਿੰਡ ਘੁੰਨਸ ਦੇ ਡੇਰਾ ਸੰਤ ਬਾਬਾ ਅਮਰਦਾਸ ਵਿਖੇ ਗੁੰਬਦ ਦੀ ਨੀਂਹ ਰੱਖੀ
Ad Position 24