13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਗਰਵਾਲ ਸਭਾ ਧਨੌਲਾ ਨੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ

ਧਨੌਲਾ, 13 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਹਾਰਾਜਾ ਅਗਰਸੈਨ ਦੀ ਜੈਅੰਤੀ ਅਗਰਵਾਲ ਸਭਾ ਧਨੌਲਾ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰਧਾਨ ਅਰੁਣ ਕੁਮਾਰ ਦੀ ਰਹਿਨੁਮਾਈ ਹੇਠ ਮਨਾਈ ਗਈ । ਸ੍ਰੀ ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਚੇਅਰਮੈਨ ਜਨਕ ਰਾਜ ਬਾਂਸਲ, ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਆਦਿ ਸ਼ਕਤੀ ਰਾਮ-ਲੀਲ੍ਹਾ ਕਲੱਬ ਦੇ ਪ੍ਰਧਾਨ ਰਾਜਿੰਦਰ ਕੁਮਾਰ, ਸ਼ੈਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਨਿਲ ਸੇਠੀ, ਕਾਰੋਬਾਰੀ ਵਿੱਕੀ ਚੌਧਰੀ ਨੇ ਇਕਸੁਰ ਹੁੰਦਿਆਂ ਦੱਸਿਆ ਕਿ ਮਹਾਰਾਜਾ ਅਗਰਸੈਨ ਨੇ ਹਰ ਕਿਸੇ ਦੀ ਸਹਾਇਤਾ ਲਈ ਇਕ ਰੁਪਿਆ ਅਤੇ ਇਕ ਇੱਟ ਦਾ ਸਹਿਯੋਗ ਦੇਣ ਦਾ ਨਿਯਮ ਲਾਗੂ ਕੀਤਾ ਸੀ।

Ad Position 21
No active advertisement
ਅਜੀਤ ਡੈਸਕ 14-10-2026
ਧਨੌਲਾ, 13 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਹਾਰਾਜਾ ਅਗਰਸੈਨ ਦੀ ਜੈਅੰਤੀ ਅਗਰਵਾਲ ਸਭਾ ਧਨੌਲਾ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰਧਾਨ ਅਰੁਣ ਕੁਮਾਰ ਦੀ ਰਹਿਨੁਮਾਈ ਹੇਠ ਮਨਾਈ ਗਈ । ਸ੍ਰੀ ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਚੇਅਰਮੈਨ ਜਨਕ ਰਾਜ ਬਾਂਸਲ, ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਆਦਿ ਸ਼ਕਤੀ ਰਾਮ-ਲੀਲ੍ਹਾ ਕਲੱਬ ਦੇ ਪ੍ਰਧਾਨ ਰਾਜਿੰਦਰ ਕੁਮਾਰ, ਸ਼ੈਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਨਿਲ ਸੇਠੀ, ਕਾਰੋਬਾਰੀ ਵਿੱਕੀ ਚੌਧਰੀ ਨੇ ਇਕਸੁਰ ਹੁੰਦਿਆਂ ਦੱਸਿਆ ਕਿ ਮਹਾਰਾਜਾ ਅਗਰਸੈਨ ਨੇ ਹਰ ਕਿਸੇ ਦੀ ਸਹਾਇਤਾ ਲਈ ਇਕ ਰੁਪਿਆ ਅਤੇ ਇਕ ਇੱਟ ਦਾ ਸਹਿਯੋਗ ਦੇਣ ਦਾ ਨਿਯਮ ਲਾਗੂ ਕੀਤਾ ਸੀ। ਉਸ ਵੇਲੇ ਇਕ ਰੁਪਏ ਦੀ ਕੀਮਤ ਬੜੀ ਅਹਿਮੀਅਤ ਰੱਖਦੀ ਸੀ। ਬੁਲਾਰਿਆਂ ਨੇ ਆਖਿਆ ਕਿ ਉਸੇ ਦਿਨ ਤੋਂ ਅਗਰਵਾਲ ਭਾਈਚਾਰਾ ਸਹਿਯੋਗ ਦੇਣ ਅਤੇ ਸਭ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਨਿਰੰਤਰ ਯਤਨ ਕਰਦਾ ਚੱਲਿਆ ਆ ਰਿਹਾ ਹੈ। ਬੁਲਾਰਿਆਂ ਨੇ ਦੱਸਿਆ ਕਿ ਅੱਜ ਧਨੌਲੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਲਈ ਕਰੋੜਾਂ ਰੁਪਏ ਅਗਰਵਾਲ ਸਭਾ ਵਲੋਂ ਖ਼ਰਚ ਕੀਤੇ ਜਾ ਚੁੱਕੇ ਹਨ। ਚੇਅਰਮੈਨ ਬਾਬੂ ਜਨਕ ਰਾਜ ਨੇ ਦੱਸਿਆ ਕਿ ਅੱਜ ਗਊਸ਼ਾਲਾ ’ਚ ਜਿੱਥੇ ਬੇਸਹਾਰਾ ਗਊਆਂ ਨੂੰ ਪੇਟ ਭਰ ਖ਼ੁਰਾਕ ਸਵੇਰੇ ਸ਼ਾਮ ਦਿੱਤੀ ਜਾਂਦੀ ਹੈ। ਉੱਥੇ ਦੁੱਖ-ਸੁੱਖ ਅਤੇ ਧਾਰਮਿਕ ਸਮਾਗਮ ਕਰਨ ਲਈ ਬੜਾ ਹੀ ਸ਼ਾਨਦਾਰ ਭਵਨ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਸਨਾਤਨ ਧਰਮ ਸਭਾ ਸ੍ਰੀ ਆਦਿ ਸ਼ਕਤੀ ਰਾਮ-ਲੀਲ੍ਹਾ ਕਲੱਬ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਮਨੁੱਖਤਾ ਦੀ ਸੇਵਾ ਲਈ ਤਿਆਰ ਕੀਤੀਆਂ ਗਈਆਂ ਹਨ। ਸ੍ਰੀ ਅਗਰਵਾਲ ਸਭਾ ਵਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਵਿਦਿਆਰਥੀਆਂ ਨੂੰ ਹੌਸਲਾ ਅਫ਼ਜਾਈ ਦਿੱਤੀ ਗਈ। ਸਕੂਲ ਪ੍ਰਬੰਧਕਾਂ ਵਲੋਂ ਅਗਰਵਾਲ ਸਭਾ ਧਨੌਲਾ ਦੇ ਪ੍ਰਬੰਧਕਾਂ ਨੂੰ ਸਨਮਾਨ ਚਿੰਨ ਦੇ ਕੇ ਸਤਿਕਾਰ ਭੇਟ ਕੀਤਾ ਗਿਆ। ਸਨਾਤਨ ਧਰਮ ਸਭਾ ਦੇ ਆਗੂ ਅਰੁਣ ਕੁਮਾਰ ਵਲੋਂ ਪੁੱਜੇ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀ ਰਮਾਇਣ ਪਾਠ 30 ਨੂੰ ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਵਲੋਂ 8ਵੇਂ ਸਾਲਾਨਾ ਵਿੱਦਿਅਕ ਟੂਰ ਦਾ ਆਯੋਜਨ
Ad Position 24