ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਘੁੰਨਸ ਦੇ ਡੇਰਾ ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਅਮਰਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਪੂਰਨ ਦਾਸ ਵਲੋਂ ਬਾਬਾ ਸ੍ਰੀ ਚੰਦ ਦੇ ਜਨਮ ਦਿਵਸ ਮੌਕੇ ਮਹਾਨ ਤਪੱਸਵੀ ਸੰਤ ਬਾਬਾ ਅਮਰਦਾਸ ਦੇ ਅੰਗੀਠਾ ਸਾਹਿਬ ਦੇ ਗੁੰਬਦ ਦੀ ਨੀਂਹ ਰੱਖੀ | ਸਮਾਗਮ ਮੌਕੇ ਸਮੁੱਚੀ ਸੰਗਤ ਨੇ ਵੱਡੀ ਗਿਣਤੀ ਸ਼ਮੂਲੀਅਤ ਕੀਤੀ | ਇਸ ਮੌਕੇ ਸਰਪੰਚ ਬੇਅੰਤ ਸਿੰਘ ਬੰਤੀ, ਪੰਚ ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਦੇ ਦੇਸ਼ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਗਿਆਨੀ ਬਲਬੀਰ ਸਿੰਘ, ਚਮਕੌਰ ਸਿੰਘ ਸਿਵੀਆ, ਹਰਦੇਵ ਮਿਸਤਰੀ, ਜਗਦੀਸ਼ ਰਾਏ ਘੁੰਨਸ, ਵਿਜੇ ਘੁੰਨਸ, ਰਾਮ ਕੁਮਾਰ ਘੁੰਨਸ, ਭੂਸ਼ਨ ਰੂੜੇਕੇ, ਲਛਮਣ ਸਿੰਘ ਲਾਣੇ ਵਾਲਾ, ਵੈਦ ਠੰਡੂ ਰਾਮ, ਡਾ: ਰਾਜ ਸਿੰਘ, ਡਾ: ਸੂਬਾ ਸਿੰਘ, ਲਖਬੀਰ ਸਿੰਘ, ਰਾਜਪਾਲ ਆਦਿ ਸਮੂਹ ਨਗਰ ਵਾਸੀ ਹਾਜ਼ਰ ਸਨ |