ਰੂੜੇਕੇ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ. ਐਸ. ਸੀਨੀਅਰ ਸੈਕੰਡਰੀ ਸਕੂਲ ਧੌਲਾ ਨੂੰ ਮਿਆਰੀ ਸਿੱਖਿਆ, ਚੰਗੇ ਸਿੱਖਿਆ ਪ੍ਰਬੰਧਾਂ, ਵਿਦਿਆਰਥੀਆਂ ਦੇ ਵਧੀਆ ਨਤੀਜਿਆਂ ਸਦਕਾ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਨੂੰ ਗਲੋਬਲ ਐਜੂਕੇਟਰਜ਼ ਐਕਸੀਲੈਂਸ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪਿ੍ੰਸੀਪਲ ਮੈਡਮ ਮੋਨਿਕਾ ਸਤੀਜਾ ਨੇ ਦੱਸਿਆ ਕਿ ਇਹ ਐਵਾਰਡ ਸੰਸਥਾ ਨੂੰ ਪਿਛਲੇ ਸਾਲਾਂ ਦੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਚੰਗੇ ਨਤੀਜਿਆਂ, ਖੇਡਾਂ ਵਿਚ ਮੱਲ੍ਹਾਂ ਮਾਰਨ, ਵਿੱਦਿਅਕ ਸਹਾਇਕ ਗਤੀਵਿਧੀਆਂ ਵਿਚ ਵਿਦਿਆਰਥੀਆਂ ਵਲੋਂ ਇਨਾਮ ਜਿੱਤਣ ਕਰ ਕੇ ਮਿਲਿਆ ਹੈ | ਇਹ ਐਵਾਰਡ ਸੰਸਥਾ ਦੇ ਸਮੂਹ ਅਧਿਆਪਕਾਂ ਦੀ ਮਿਹਨਤ, ਮਾਪਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸੰਸਥਾ ਨੂੰ ਮਿਲਿਆ ਹੈ | ਇਸ ਮੌਕੇ ਸੰਸਥਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਹੁਦੇਦਾਰ ਹਾਜ਼ਰ ਸਨ |